ਅਾਕਲੈਂਡ (4 ਜੁਲਾਈ) : ਅਾਪਣੀ ਘੱਟ ਤਨਖਾਹ ਦੇ ਚੱਲਦਿਅਾਂ, ਫਾਰਮਰਜ਼ ਦੇ ਰੀਟੇਲ ਸਟਾਫ ਮੈਂਬਰਾਂ ਵਲੋਂ ਵੀਰਵਾਰ ਨੂੰ ਹੜਤਾਲ ਤੇ ਜਾਣ ਦੀ ਘੌਸ਼ਣਾ ਕੀਤੀ ਗਈ ਹੈ |
ਦੱਸਣਯੋਗ ਹੈ ਕਿ ਇਹ ਹੜਤਾਲ ਅਾਕਲੈਡ, ਹੈਮਿਲਟਨ, ਵੈਲਿੰਗਟਨ, ਬਲੈਨਹੈਮ ਦੇ ਸਾਰੇ ਸਟੋਰਾਂ ਵਿੱਚ ਕੀਤੀ ਜਾਵੇਗੀ | ਇਸ ਵੇਲੇ ਫਾਰਮਰਜ਼ ਕੰਪਨੀ ਦੇ 80% ਕਰਮਚਾਰੀ ਜੋ ਕਿ ਫਰਸਟ ਯੁਨੀਅਨ ਨਾਲ ਸਬੰਧਿਤ ਹਨ, ਦਾ ਕਹਿਣਾ ਹੈ ਕਿ ੳੁਨਾਂ ਦੀ ਤਨਖਾਹ ਲਿਵਿੰਗ ਵੇਜ ਤੋਂ ਵੀ ਘੱਟ ਹੈ |
ਜਿਕਰਯੋਗ ਹੈ ਕਿ ਕੰਪਨੀ ਵਲੋਂ ਕੰਮ ਦੇ ਅਧਾਰ $16 ਅਤੇ $17 ਦੇ ਵਿਚਕਾਰ ਪ੍ਰਤੀ ਘੰਟਾ ਤਨਖਾਹ ਦਿੱਤੀ ਜਾ ਰਹੀ ਹੈ | ਇਹ ਹੜਤਾਲ ਕਰਨ ਦਾ ਕਾਰਨ ਫਾਰਮਰਜ਼ ਕੰਪਨੀ ਦੇ ਮਾਲਕਾਂ ਨਾਲ ਅਸਫਲ ਹੋਈ ਮੁੱਢਲੀ ਗੱਲਬਾਤ ਨੂੰ ਦੱਸਿਅਾ ਜਾ ਰਿਹਾ ਹੈ |