ਹੜਤਾਲ ਕਰਨ ਦੇ ਮੁੱਦੇ ਤੇ ਅੱਜ ਕਰਨਗੀਅਾਂ ਨਿੳੂਜ਼ੀਲੈਂਡ ਦੀਅਾਂ ਨਰਸਾਂ ਫੈਸਲਾ…

0
554

ਅਾਕਲੈਂਡ (28 ਮਈ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਜਿਲਾ ਸਿਹਤ ਬੋਰਡਾਂ ਵਲੋਂ ਦਿੱਤੀਅਾਂ ਗਈਅਾਂ ਅਾਫਰਾਂ ਤੋਂ ਨਿੳੂਜ਼ੀਲੈਂਡ ਦੀਅਾਂ ਨਰਸਾਂ ਖੁਸ਼ ਹਨ ਜਾਂ ਨਹੀਂ ਇਹ ਫੈਸਲਾ ੳੁਹ ਅੱਜ ਕਰਨਗੀਅਾਂ | ਇਸ ਗੱਲ ਦੀ ਪੁੱਸ਼ਟੀ ਨਿੳੂਜ਼ੀਲੈਂਡ ਨਰਸ ਅਾਰਗਨਾਈਜ਼ੇਸ਼ਨ (ਅੈਨਜ਼ੈਡਅੈਨਓ) ਵਲੋਂ ਕੀਤੀ ਗਈ ਹੈ |
ਜਿਕਰਯੋਗ ਹੈ ਕਿ ਇਸ ਫੈਸਲੇ ਤੇ ਤਕਰੀਬਨ 27,000 ਰਜਿਸਟਰਡ ਨਰਸਾਂ ਵਲੋਂ ਚੋਣ ਕਰਕੇ ਫੈਸਲਾ ਲੈਣ ਦੀ ਗੱਲ ਕੀਤੀ ਗਈ ਸੀ ਅਤੇ ਅੱਜ ਇਹ ਨਤੀਜਾ ਸਾਹਮਣੇ ਅਾਏਗਾ | ਨਰਸਾਂ ਦੇ ਫੈਸਲਾ ਲੈਣ ਤੋਂ ਕੁਝ ਸਮੇਂ ਬਾਅਦ ਹੀ ਜਿਲਾ ਸਿਹਤ ਬੋਰਡਾਂ ਵਲੋਂ ਨਰਸਾਂ ਨੂੰ ਹੋਰ ਵਧੇਰੇ ਲੁਭਾਵਣੀਅਾਂ ਅਾਫਰਾਂ ਦਿੱਤੀਅਾਂ ਜਾ ਸਕਦੀਅਾਂ ਹਨ | ਪਰ ਇਸ ਸਭ ਤੋਂ ਪਹਿਲਾਂ ਨਰਸਾਂ ਦੇ ਫੈਸਲੇ ਦੀ ੳੁਡੀਕ ਕੀਤੀ ਜਾ ਰਹੀ ਹੈ |
ਜਿਕਰਯੋਗ ਹੈ ਕਿ ਜੇਕਰ ਇਹ ਹੜਤਾਲ ਹੁੰਦੀ ਹੈ ਤਾਂ ਅਾਮ ਲੋਕਾਂ ਨੂੰ ਕਾਫੀ ਵੱਡੇ ਪੱਧਰ ਤੇ ਸਮੱਸਿਅਾਂਵਾਂ ਦਾ ਸਾਹਮਣਾ ਕਰਨਾ ਪਏਗਾ |