1 ਜੁਲਾਈ ਤੋ ਵਿਜਟਰ ਵੀਜੇ ਤੇ ਆਉਣ ਵਾਲਿਆ ਨੂੰ $35 ਡਾਲਰ ਹੋਰ ਪਊ ਖਰਚਾ…

0
127

ਸੈਰ ਸਪਾਟੇ ਦੀ ਜਗਾਂ ਨੂੰ ਸੁੰਦਰ ਬਣਾਉਣ ਲਈ ਯੋਗਦਾਨ ਪਾਉਣ ਦਾ ਨਵਾ ਫੁਰਮਾਨ ।

ਆਕਲੈਂਡ (1 ਜੂਨ, ਹਰਪ੍ਰੀਤ ਸਿੰਘ): 01 ਜੁਲਾਈ 2019 ਤੋਂ ਨਿਊਜ਼ੀਲੈਂਡ ਘੁੰਮਣ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਟੂਰਿਸਟ ਵੀਜ਼ੇ ਦੀ ਫੀਸ ਦੇ ਨਾਲ $35 ਦੀ ਟੂਰਿਜ਼ਮ ਫੀਸ ਵੀ ਲੈਣੀ ਸ਼ੁਰੂ ਕਰ ਦਿੱਤੀ ਜਾਏਗੀ। 

ਸਰਕਾਰ ਵੱਲੋਂ ਇਸ ਦੇ ਲਈ ਬੀਤੇ ਦਿਨੀ ਪਾਰਲੀਮੈਂਟ ਵਿਚ ਮਤਾ ਪਾਸ ਕਰ ਦਿੱਤਾ ਗਿਆ ਹੈ ਅਤੇ ਟੈਕਸ ਲਾਉਣ ਦਾ ਮੁੱਖ ਮਕਸਦ ਸਰਕਾਰ ਵੱਲੋਂ ਸੈਰ ਸਪਾਟੇ ਦੀਆਂ ਉਨ੍ਹਾਂ ਜਗਾਹਾਂ ਅਤੇ ਹੋਰ ਇਨਫ੍ਰਾਸਟ੍ਰਕਚਰ ਨੂੰ ਹੋਰ ਵੀ ਵਧੀਆ ਬਣਾਉਣਾ ਹੈ, ਜਿਸ ਦੀ ਵਰਤੋਂ ਇਹ ਯਾਤਰੀ ਕਿਸੇ ਨਾ ਕਿਸੇ ਤਰੀਕੇ ਕਰਦੇ ਹਨ।

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਟੂਰਿਜ਼ਮ ਮਨਿਸਟਰ ਕੈਲਵਿਨ ਡੇਵਿਸ ਹੋਣਾ ਨੇ ਦੱਸਿਆ ਕਿ ਇਹ ਟੂਰਿਸਟ ਫੀਸ ਅੰਤਰਰਾਸ਼ਟਰੀ ਯਾਤਰੀਆਂ ਨੂੰ ਵੀਜ਼ੇ ਦੀ ਫੀਸ ਦੇ ਨਾਲ ਹੀ ਦੇਣੀ ਪਏਗੀ ਅਤੇ ਇਹ ਉਨ੍ਹਾਂ ਯਾਤਰੀਆਂ ਦੇ ਲਈ ਜ਼ਰੂਰੀ ਹੋਏਗੀ ਜਿਨ੍ਹਾਂ ਨੇ ਨਿਊਜ਼ੀਲੈਂਡ ਵਿੱਚ 12 ਮਹੀਨੇ ਤੋਂ ਘੱਟ ਦਾ ਸਮਾਂ ਗੁਜ਼ਾਰਨਾ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਫੀਸ ਆਸਟ੍ਰੇਲੀਆਈ ਨਾਗਰਿਕਾਂ ਅਤੇ ਹੋਰ ਕਈ ਪੈਸੇਫਿਕ ਆਈਲੈਂਡ ਦੇ ਨਾਗਰਿਕਾਂ ਤੋਂ ਨਹੀਂ ਲਈ ਜਾਵੇਗੀ

ਇੱਕ ਅੰਦਾਜੇ ਅਨੁਸਾਰ ਸਰਕਾਰ ਨੂੰ ਇਸ ਫੀਸ ਤੋਂ ਆਉਂਦੇ ੫ ਸਾਲਾਂ ਵਿੱਚ ਲਗਭਗ $450 ਮਿਲੀਅਨ ਇੱਕਠੇ ਹੋਣ ਦੀ ਆਸ ਹੈ।