15 ਅਪ੍ਰੈਲ ਨੂੰ ਹੋਵੇਗੀ ਗੁਰਦੁਅਾਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਦੀ ਰਸਮੀ ਸ਼ੁਰੂਅਾਤ…

0
273

ਅਾਕਲੈਂਡ (11 ਅਪ੍ਰੈਲ) : ਭਾਈਚਾਰੇ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਗੁਰਦੁਅਾਰਾ ਦੁੱਖ ਨਿਵਾਰਨ ਸਾਹਿਬ ਦੀ ਰਸਮੀ ਸ਼ੁਰੂਅਾਤ 15 ਅਪ੍ਰੈਲ ਦਿਨ ਅੈਤਵਾਰ ਸ਼੍ਰੀ ਅਾਖੰਡ ਪਾਠ ਸਾਹਿਬ ਦੇ ਭੋਗ ੳੁਪਰੰਤ ਹੋਵੇਗੀ | 
 ਇਸ ਮੌਕੇ ਪੰਥ ਦੇ ਪ੍ਰਸਿ਼ਧ ਕਥਾਵਾਚਕ ਭਾਈ ਸਰਬਜੀਤ ਸਿੰਘ ਢੋਟੀਅਾਂ ਵਾਲੇ ਵਿਸ਼ੇਸ਼ ਤੌਰ ਤੇ ਪੁੱਜਣਗੇ | ਬਾਕੀ ਦਾ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ :- 
ਸ਼੍ਰੀ ਅਾਖੰਡ ਪਾਠ ਸਾਹਿਬ ਦਾ ਭੋਗ ਸਵੇਰੇ 10 ਵਜੇ ਹੋਵੇਗਾ | ਇਸ ਉਪਰੰਤ ਬੀਬੀਅਾਂ ਅਤੇ ਬੱਚਿਅਾਂ ਦੇ ਜਥੇ ਵੱਲੋ ਕੀਰਤਨ 10 ਤੋਂ 11 ਵਜੇ ਤੱਕ ਹੋਵੇਗਾ | 11 ਵਜੇ ਤੋਂ 12 ਵਜੇ ਤੱਕ ਹਜੂਰੀ ਰਾਗੀ ਭਾਈ ਬਲਰਾਮ ਸਿੰਘ (ਸਰਸਾ ਵਾਲੇ) ਵਲੋਂ ਕੀਰਤਨ ਕੀਤਾ ਜਾਵੇਗਾ | ੳੁਸ ਤੋਂ ਬਾਅਦ ਭਾਈ ਸਰਬਜੀਤ ਸਿੰਘ ਢੋਟੀਅਾਂ ਵਲੋਂ 12 ਵਜੇ ਤੋਂ 1 ਵਜੇ ਤੱਜ ਕੱਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ |
ਇਥੇ ਇਹ ਵੀ ਜਿਕਰਯੋਗ ਹੈ ਕਿ ਮਿੱਤੀ 16 ਤੋਂ 29 ਅਪ੍ਰੈਲ ਤੱਕ ਸ਼ਾਮ 6 ਵਜੇ ਤੋਂ 8 ਵਜੇ ਤੱਕ ਦੀਵਾਨ ਸਜਾਏ ਜਾਣਗੇ ਅਤੇ ਅੈਤਵਾਰ ਨੂੰ ਦੁਪਹਿਰ ਨੂੰ ਸਜਾਏ ਜਾਣਗੇ | ਜਿਸ ਵਿੱਚ ਕੀਰਤਨ ਤੋਂ ਬਾਅਦ ਸ਼ਾਮ 7 ਵਜੇ ਸਰਬਜੀਤ ਸਿੰਘ ਢੋਟੀਅਾਂ ਵਲੋਂ ਕਥਾ ਕੀਤੀ ਜਾਵੇਗੀ |
ਸਿੱਖ ਸੰਗਤਾ ਨੂੰ ਵੱਧ -ਚੜ ਕੇ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ | ਗੁਰੂ ਕਾ ਲੰਗਰ ਅਤੁੱਟ  ਵਰਤੇਗਾ |