16ਵਾਂ ਟੀ-ਪੁੱਕੀ ਕਬੱਡੀ ਕੱਪ…

0
149

 

ਸ਼ਰਨ ਬੱਲ ਸਪੋਰਟਸ ਕਲੱਬ ਜੇਤੂ ਦੀ ਝੰਡੀ, ਦਸਮੇਸ਼ ਸਪੋਰਟਸ ਕਲੱਬ ਉੱਪ ਜੇਤੂ

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ)
ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਟੀ-ਪੁੱਕੀ ਵੱਲੋਂ ਸਿੱਖ ਸੁਸਾਇਟੀ ਟੀ-ਪੁੱਕੀ ਦੇ ਸਹਿਯੋਗ ਨਾਲ 3 ਜੂਨ ਨੂੰ ਟੀ-ਪੁੱਕੀ ਗੁਰੂਘਰ ਨੇੜੇ ਕਰਵਾਏ ਗਏ 16ਵੇਂ ਟੀ-ਪੁੱਕੀ ਕਬੱਡੀ ਕੱਪ ਦੌਰਾਨ ਦਰਸ਼ਕਾਂ ਨੇ ਜਿੱਥੇ ਖੇਡਾਂ ਦਾ ਪੂਰਾ ਅਨੰਦ ਮਾਣਿਆ,ਉੱਥੇ ਬੱਚਿਆਂ ਨੇ ਮਨੋਰੰਜਕ ਮੁਕਾਬਲਿਆਂ 'ਚ ਪੂਰੀ ਦਿਲਸਚਪੀ ਨਾਲ ਭਾਗ ਲਿਆ।
ਕਬੱਡੀ ਦਿਲਸਚਪ ਮੁਕਾਬਲਿਆਂ ਦੌਰਾਨ ਸ਼ਰਨ ਬੱਲ ਸਪੋਰਟਸ ਕਲੱਬ ਦੇ ਗੱਭਰੂਆਂ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਮੇਜ਼ਬਾਨ ਦਸ਼ਮੇਸ਼ ਸਪੋਰਟਸ ਕਲੱਬ ਉੱਪ ਜੇਤੂ ਰਿਹਾ। ਇਸ ਮੌਕੇ ਵਾਲੀਬਾਲ ਦੇ ਸਮੈਸ਼ਿੰਗ ਅਤੇ ਸ਼ੂਟਿੰਗ ਮੁਕਾਬਲੇ ਵੀ ਕਰਵਾਏ ਗਏ। ਖੇਡ ਮੇਲੇ ਦੌਰਾਨ ਬੱਚਿਆਂ ਨੇ ਵੀ ਦੌੜਾਂ 'ਚ ਭਾਗ ਲੈ ਕੇ ਆਪਣੇ ਦਮ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਬੱਡੀ ਕੁਮੈਂਟੇਟਰ ਜਰਨੈਲ ਰਾਹੋਂ ਨੂੰ ਬੁਲਟ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ। ਮੇਲੇ ਦੌਰਾਨ ਸ਼ਾਮ ਤੱਕ ਦਰਸ਼ਕਾਂ ਨੇ ਗੱੋਲਗੱਪਿਆਂ ਅਤੇ ਜਲੇਬੀਆਂ ਦਾ ਵੀ ਅਨੰਦ ਮਾਣਿਆ। ਖੇਡ ਮੇਲੇ ਪ੍ਰਬੰਧਕ ਦਰਸ਼ਨ ਸਿੰਘ ਨਿੱਝਰ, ਤਜਿੰਦਰ ਸਿੰਘ ਕੱਕੀ ਅਤੇ ਟਿੱਮਾ ਬੱਸੀ, ਗੋਪਾ ਬੈਂਸ, ਬਲਜੀਤ ਬਾਧ, ਲਹਿੰਬਰ ਸਿੰਘ, ਮਨੋਹਰ ਸਿੰਘ ਢੇਸੀ, ਅਮਰੀਕ ਸਿੰਘ ਪਟਵਰੀ ਬਹਾਦਰ ਸਿੰਘ ਮਾਨ, ਪੁੱਪੂ ਪੰਡਿਤ, ਪਰਮਜੀਤ ਬੋਲੀਨਾ, ਬਿੱਲੂ ਕੰਗ, ਪਰਮਜੀਤ ਕੰਗ, ਗੋਲਡੀ ਸਹੋਤਾ, ਕਾਂਤਾ ਧਾਲੀਵਾਲ, ਹਰਿੰਦਰ ਢੀਂਡਸਾ, ਮਾਣਾ ਅਟਵਾਲ, ਪ੍ਰਸ਼ੋਤਮ ਸੰਧੂ, ਚਰਨਜੀਤ ਥਿਆੜਾ, ਬਬਲੂ ਕੁਰੂਕਸ਼ੇਤਰ ਬਲਬੀਰ ਮੱਦੂ, ਦਿਲਾਵਰ ਸਿੰਘ, ਬਿੰਦੂ ਠਾਕੁਰ, ਨਿਹਾਲ ਸਿੰਘ ਅੰਬਰਸਰੀਆ, ਛਿੰਦਰੀ ਕੂਨਰ, ਤਾਰਾ ਸਿੰਘ ਸਰਾਏ, ਚੰਨਾ ਪਾਪਾਮੋਆ, ਸ਼ੀਰਾ ਢੀਂਡਸਾ, ਸੁਲੱਖਣ ਸਿੰਘ ਬੱਲ, ਪਰਮਬੀਰ ਸਿੰਘ, ਮਨਜਿੰਦਰ ਸਿੰਘ ਬਾਸੀ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸਮੁੱਚੇ ਖੇਡ ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਣ ਲਈ ਸਿੱਖ ਸੁਸਾਇਟੀ ਟੀ-ਪੁੱਕੀ ਅਤੇ ਕਬੱਡੀ ਫ਼ੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਵਿਸ਼ੇਸ਼ ਸਹਿਯੋਗ ਰਿਹਾ।