ਅਾਕਲੈਂਡ (27 ਜੂਨ) : ਨਿੳੂਜ਼ੀਲੈਂਡ ਵਿੱਚ ਅਾੳੁਂਦੇ ਕੁਝ ਸਾਲਾਂ ਤੱਕ ਨਕਦੀ ਦਾ ਲੈਣ ਦੇਣ ਬਿਲਕੁਲ ਖਤਮ ਹੋ ਜਾਵੇਗਾ, ਕਿੳੁਕਿ ਇੱਕ ਸਰਵੇਅ ਵਿੱਚ ਸਾਹਮਣੇ ਅਾਇਅਾ ਕਿ ਲੋਕ ਅਾਪਣੇ ਨਾਲ ਨਕਦੀ ਲੈ ਜਾਣ ਦੀ ਬਜਾਏ ਏਟੀਅੈਮ ਕਾਰਡ ਜਾਂ ਫਿਰ ਮੋਬਾਈਲ ਪੇਮੈਂਟ ਵਰਗੇ ਸਰੋਤ ਅਾਪਣੇ ਨਾਲ ਲੈ ਜਾਣਾ ਜਿਅਾਦਾ ਪਸੰਦ ਕਰਦੇ ਹਨ |
ਇਸ ਸਰਵੇਅ ਵਿੱਚ ਦੱਸਿਅਾ ਗਿਅਾ ਕਿ ਜੇਕਰ ਅਜਿਹਾ ਰੁਝਾਣ ਜਾਰੀ ਰਿਹਾ ਤਾਂ 2028 ਤੱਕ ਨਿੳੂਜ਼ੀਲੈਂਡ ਵਿੱਚ ਕੁਝ ਸਾਲਾਂ ਤੱਕ ਨਕਦੀ ਦਾ ਰੁਝਾਣ ਬਿਲਕੁਲ ਖਤਮ ਹੋ ਜਾਵੇਗਾ | ਸਰਵੇਅ ਅਨੁਸਾਰ ਇਸ ਵੇਲੇ ਲੈਣ ਦੇਣ ਦੇ ਤਰੀਕਿਅਾਂ ਵਿੱਚ 71% ਬੈਂਕ ਟ੍ਰਾਂਸਫਰ, 64% ਅਾਨਲਾਈਨ ਪੇਮੈਂਟ, 40% ਕ੍ਰੈਡਿਟ ਕਾਰਡ ਅਤੇ 39% ਏਫਟਪੋਸ ਦੇ ਮਾਧਿਅਮ ਵਰਤੇ ਜਾਂਦੇ ਹਨ |