21 ਜੁਲਾਈ ਨੂੰ ਪੰਜਾਬਣਾਂ ਪਾਉਣਗੀਆਂ ਧਮਾਲ 

0
199

ਅਾਕਲੈਂਡ (29 ਜੂਨ) : ਅਕਰਾਨਾ ਕਮਿੳੂਨਿਟੀ ਟਰੱਸਟ ਦੇ ਸਹਿਯੋਗ ਨਾਲ ਵੋਮੈਨ ਕੇਅਰ ਟਰੱਸਟ ਵਲੋਂ  21 ਜੁਲਾਈ ਦਿਨ ਸ਼ਨੀਵਾਰ ਨੂੰ ਲੇਡੀਜ਼ ਕਲਚਰਲ ਨਾਈਟ ਵੋਡਾਫੋਨ ਇੰਵੈਂਟ ਸੈਂਟਰ, ਮੈਨੂਕਾੳੂ ਵਿਖੇ ਸ਼ਾਮ ਛੇ ਵਜੇ ਤੋਂ ਆਯੋਜਿਤ ਕੀਤੀ ਜਾ ਰਹੀ ਹੈ |
ਇਥੇ ਜਿਕਰਯੋਗ ਹੈ ਕਿ ਵੋਮੈਨ ਕੇਅਰ ਟਰੱਸਟ ਪਿਛਲੇ ਲੰਬੇ ਸਮੇਂ ਤੋਂ ਜਿਥੇ ਭਾਰਤੀ ਮੂਲ ਦੀਆਂ ਔਰਤਾਂ ਨੂੰ ਇੱਕ ਧਾਗੇ ਵਿਚ ਪਰੋ ਕੇ ਸਥਾਨਿਕ ਮਾਹੌਲ ਦੇ ਅਨਕੂਲ ਬਣਾ ਰਿਹਾ ਹੈ | ਉੱਥੇ ਸਮਾਜਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਸਭਿਆਚਾਰਿਕ ਖੇਤਰ ਵਿਚ ਵੀ ਭਾਰਤੀ ਖਾਸ਼ ਤੌਰ ਤੇ ਪੰਜਾਬੀ ਵਿਰਸੇ ਦੀ ਮਾਣਮੱਤੀ ਪੇਸ਼ਕਾਰੀ ਕਰਨ ਲਈ ਜਾਣਿਆ ਜਾਂਦਾ ਹੈ | ਇਸੇ ਸਿਲਸਿਲੇ ਦੇ ਤਹਿਤ ਹੀ ਹਰ ਵਾਰ  ਦੀ ਤਰਾਂ ਇਸ ਵਾਰ ਵੀ ਵੋਮੈਨ ਕੇਅਰ ਟਰੱਸਟ ਆਪਣੇ ਉਸੇ ਅਮੀਰ ਵਿਰਸੇ ਨਾਲ ਸਾਂਝ ਪਵਾਉਣ ਲਈ ਲੇਡੀਜ਼ ਕਲਚਲਰ ਨਾਈਟ ਲੈ ਕੇ ਆ ਰਿਹਾ ਹੈ | ਜਿਸ ਵਿਚ ਹਰ ਉਮਰ ਵਰਗ ਨੂੰ ਲੈ ਕੇ ਵੱਖਰੇ ਵੱਖਰੇ ਰੰਗ ਭਰੇ ਜਾ ਰਹੇ ਹਨ ਤਾਂ ਕਿ ਸਭ ਵਰਗ ਦੀਆਂ ਔਰਤਾਂ ਆਪਣੇ ਹਾਣ ਦਾ ਸਮਝ ਸਕਣ | ਇਸ ਪ੍ਰੋਗਰਾਮ ਵਿਚ ਕਈ ਕਿਸਮ ਦੇ ਦਿਲਚਸਪ ਡਰਾਅ ਵੀ ਸਮੇਂ ਸਮੇਂ ਤੇ ਕੱਢੇ ਜਾਣਗੇ | ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਚਾਹਵਾਨ ਸਿਰਫ ਦਸ ਡਾਲਰ ਦੀ ਟਿਕਟ ਲੈ ਕੇ ਹਿੱਸਾ ਬਣ ਸਕਦੇ ਹਨ , ਜਦੋਂਕਿ ਪੰਜ ਸਾਲ ਤੋਂ ਹੇਠਲੀ ਉਮਰ ਦੇ ਬੱਚਿਆਂ ਦਾ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ | ਉਪਰੋਕਤ ਟਿਕਟ ਹਰ ਅਹਿਮ ਭਾਰਤੀ ਗਰੋਸਰੀ ਸਟੋਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ |