27 ਸ਼ਹੀਦਾਂ ਦੇ ਮ੍ਰਿਤਕ ਸ਼ਰੀਰ ਕਈ ਦਹਾਕਿਅਾਂ ਬਾਅਦ ਪੁੱਜੇ ਨਿੳੂਜ਼ੀਲੈਂਡ…

0
144

ਅਾਕਲੈਂਡ (22 ਅਗਸਤ) : ਨਿੳੂਜ਼ੀਲੈਂਡ ਵਿੱਚ ਅੱਜ ੳੁਨਾਂ 27 ਸ਼ਹੀਦਾਂ ਦੇ ਮ੍ਰਿਤਕ ਸ਼ਰੀਰ ਪੁੱਜੇ ਜੋ ਕਿ 1960 ਵਿੱਚ ਵੀਅਤਨਾਮ ਵਿੱਚ ਚੱਲ ਰਹੀ ਲੜਾਈ ਦੇ ਚੱਲਦੇ ਮਾਰੇ ਗਏ ਸਨ, ਪਰ ੳੁਨਾਂ ਦਾ ਸ਼ਰੀਰ ਕੁਝ ਕਾਨੂੰਨੀ ਕਠਿਨਾਈਅਾਂ ਦੇ ਚੱਲਦੇ ਅੱਜ ਤੱਕ ਨਿੳੂਜ਼ੀਲੈਂਡ ਵਿੱਚ ਲਿਅਾਂੳੁਂਦਾ ਨਹੀਂ ਗਿਅਾ ਸੀ |
ਜਿਕਰਯੋਗ ਹੈ ਕਿ ਇੰਨਾਂ ਸ਼ਹੀਦਾਂ ਵਿੱਚ ਜਿਅਾਦਾਤਰ ਦੀ ੳੁਮਰ 20 ਸਾਲ ਦੇ ਲੱਗਭਗ ਹੀ ਸੀ | ਪਰ ਇੰਨਾਂ ਵਿੱਚ ਇੱਕ ਸ਼ਹੀਦ ਅਜਿਹਾ ਵੀ ਸੀ, ਜਿਸਦੀ ੳੁਮਰ ਸਿਰਫ 3 ਮਹੀਨੇ ਹੀ ਸੀ | ੳੁਸਦਾ ਨਾਮ ਡੈਸਮੰਡ ਸੀ, ਜੋ ਕਿ ਮਲੇਸ਼ੀਅਾ ਵਿੱਚ ੳੁਸ ਵੇਲੇ ਮਾਰਿਅਾ ਗਿਅਾ ਸੀ, ਜਦੋਂ ੳੁਸਦਾ ਪਰਿਵਾਰ ਦੇਸ਼ ਸੇਵਾ ਲਈ ੳੁਥੇ ਪੁੱਜਾ ਸੀ | 
ਜਦੋਂ ਏਅਰਪੋਰਟ ਤੇ ਇੰਨਾਂ ਸਹੀਦਾਂ ਦੀਅਾਂ ਮ੍ਰਿਤਕ ਦੇਹਾਂ ਸਮੇਤ ਜਹਾਜ ਪੁੱਜਾ, ਤਾਂ ਹਰ ਸ਼ਹੀਦ ਦੇ ਪਰਿਵਾਰਿਕ ਮੈਂਬਰ ਵਲੋਂ ੳੁਨਾਂ ਦੇ ਦੀਅਾਂ ਫੋਟੋਅਾਂ ਹੱਥ ਵਿੱਚ ਫੜੀਅਾਂ ਹੋਈਅਾਂ ਸਨ | 
ਇਸ ਮੌਕੇ ੳੁਕਤ ਬੱਚੇ ਦਾ ਛੋਟਾ ਭਰਾ ਵੀ ਅਾਪਣੇ ਭਰਾ ਦੀ ਤਸਵੀਰ ਲਈ ੳੁਨਾਂ ਵਿੱਚ ਖੜਾ ਦਿਖਾਈ ਦਿੱਤਾ | ੳੁਸਨੇ ਦੱਸਿਅਾ ਕਿ ਹੁਣ ਮੇਰੇ ਮਾਪਿਅਾਂ ਦੀ ਅਾਤਮਾ ਨੂੰ ਸਾਂਤੀ ਮਿਲੇਗੀ, ਕਿੳੁਕਿ ਮੇਰੇ ਭਰਾ ਦੀ ਮ੍ਰਿਤਕ ਦੇਹ ਨੂੰ ਵੀ ੳੁਨਾਂ ਦੇ ਨਾਲ ਹੀ ਦਫਨਾਇਅਾ ਜਾਵੇਗਾ |
ਜਿਕਰਯੋਗ ਹੈ ਕਿ ਨਿੳੂਜ਼ੀਲੈਂਡ ਦੀ ਸਰਕਾਰ ਵਲੋਂ 36 ਅਜਿਹੇ ਸ਼ਹੀਦਾਂ ਦੀਅਾਂ ਲਾਸ਼ਾਂ ਨੂੰ ਨਿੳੂਜ਼ੀਲੈਂਡ ਲਿਅਾੳੁਣ ਲਈ $7 ਮਿਲੀਅਨ ਖਰਚੇ ਗਏ ਹਨ | ਜਿੰਨਾਂ ਵਿੱਚੋਂ ਕੁਝ ਸ਼ਹੀਦਾਂ ਦੀਅਾਂ ਮ੍ਰਿਤਕ ਦੇਹਾਂ ਪੈਸੀਫਿਕ ਅਾਈਲੈਂਡ ਤੋਂ ਮੰਗਵਾ ਲਈਅਾਂ ਗਈਅਾਂ ਹਨ ਅਤੇ ਕੁਝ ਸ਼ਹੀਦਾਂ ਦੀਅਾਂ ਮ੍ਰਿਤਕ ਦੇਹਾਂ ਇੰਗਲੈਂਡ ਅਤੇ ਕੋਰੀਅਾਂ ਤੋਂ ਇਸ ਸਾਲ ਦੇ ਅੰਤ ਤੱਕ ਮੰਗਵਾ ਲਈਅਾਂ ਜਾਣਗੀਅਾਂ |