30 ਸਤੰਬਰ ਨੂੰ ਆਕਲੈਂਡ ਵਿੱਚ ਸੁਨਾਮੀ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਦਾ ਕੀਤਾ ਜਾਏਗਾ ਟੈਸਟ 

0
176

ਆਕਲੈਂਡ (23 ਸਤੰਬਰ): ਆਕਲੈਂਡ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 30 ਸਤੰਬਰ ਦਿਨ ਐਤਵਾਰ ਨੂੰ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਵੱਲੋਂ ਸੁਨਾਮੀ ਦੀ ਚਿਤਾਵਨੀ ਜਾਰੀ ਕਰਨ ਵਾਲੇ ਸਾਇਰਨਾਂ ਦਾ ਨਿਰੀਖਣ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਹ ਸਿਰਫ ਇਸ ਲਈ ਚਲਾਏ ਜਾਣਗੇ ਤਾਂ ਜੋ ਇਹ ਪੁਖਤਾ ਹੋ ਸਕੇ ਕਿ ਇਹ ਕੰਮ ਕਰ ਰਹੇ ਹਨ ਅਤੇ ਆਕਲੈਂਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਜ਼ਰੂਰਤ ਨਹੀਂ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਦੀ ਐਕਟਿੰਗ ਡਾਇਰੈਕਟਰ ਸਾਰਾ ਸਿੰਕਲੇਅਰ ਨੇ ਦੱਸਿਆ ਕਿ ਇਨ੍ਹਾਂ ਸਾਇਰਨਾਂ ਨੂੰ ਸਾਲ ਵਿੱਚ ਦੋ ਵਾਰੀ ਚੈੱਕ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸਾਇਰਨਾਂ ਨੂੰ ਲਗਾਉਣ ਦਾ ਮਕਸਦ ਕਿਸੇ ਐਮਰਜੈਂਸੀ ਦੇ ਹਾਲਾਤ ਵਿੱਚ ਮੌਕੇ ਸਿਰ ਆਕਲੈਂਡ ਵਾਸੀਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣਾ ਹੈ।

ਦੱਸਣਯੋਗ ਹੈ ਕਿ ਇਨ੍ਹਾਂ ਸਾਇਰਨਾਂ ਤੋਂ ਇਲਾਵਾ ਐਸਐਮਐਸ ਅਲਰਟ ਦੀ ਸੇਵਾ ਵੀ ਉਪਲਬਧ ਹੈ, ਜੋ ਕਿ ਰੈੱਡ ਕਰਾਸ ਹਜਾਰਡ ਸਮਾਰਟਫੋਨ ਐਪ ਰਾਂਹੀ ਹਾਸਿਲ ਕੀਤੀ ਜਾ ਸਕਦੀ ਹੈ।