4 ਵਿਚੋਂ 3 ਨਿੳੂਜ਼ੀਲੈਂਡ ਵਾਸੀ ਹੋ ਰਹੇ ਧੋਖਾਧੜੀ ਦਾ ਸ਼ਿਕਾਰ – ਹੈਰਾਨੀਜਨਕ ਸਰਵੇਖਣ…

0
515

ਅਾਕਲੈਂਡ (12 ਜੂਨ) : ਰਿਸਰਚ ਨਿੳੂਜ਼ੀਲੈਂਡ ਵਲੋਂ ਕੀਤੇ ਗਏ, ਇੱਕ ਤਾਜਾ ਸਰਵੇਖਣ ਵਿੱਚ ਸਾਹਮਣੇ ਅਾਇਅਾ ਹੈ ਕਿ 4 ਵਿਚੋਂ 3 ਨਿੳੂਜ਼ੀਲੈਂਡ ਵਾਸੀ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ | ਇਹ ਧੋਖਾਧੜੀ ਅਾਨਲਾਈਨ ਜਾਂ ਫਿਰ ਫੋਨ ਰਾਂਹੀ ਹੁੰਦੀ ਹੈ | 
ਇਸ ਸਰਵੇਖਣ ਵਿੱਚ ਤਕਰੀਬਨ 72% ਲੋਕਾਂ ਨੇ ਮੰਨਿਅਾ ਕਿ ੳੁਹ ਕਿਸੇ ਨਾ ਕਿਸੇ ਕਾਰਨ ਅਜਿਹੀਅਾਂ ਧੋਖਾਧੜੀਅਾਂ ਦਾ ਸ਼ਿਕਾਰ ਹੋਏ ਹਨ | 4 ਵਿੱਚੋਂ ਸਿਰਫ ਇੱਕ ਨਿੳੂਜ਼ੀਲੈਂਡ ਵਾਸੀ ਨੇ ਹੀ ਮੰਨਿਅਾ ਕਿ ੳੁਨਾਂ ਨੂੰ ਅਜਿਹੀ ਧੋਖਾਧੜੀ ਦਾ ਸ਼ਿਕਾਰ ਨਹੀਂ ਹੋਣਾ ਪਿਅਾ ਹੈ | 
ਧੋਖਾਧੜੀ ਦੇ ਸ਼ਿਕਾਰ ਲੋਕਾਂ ਵਿਚੋਂ ਇੱਕ ਤਿਹਾਈ ਲੋਕਾਂ ਨੇ ਮੰਨਿਅਾਂ ਕਿ ਜਦੋਂ ੳੁਹ ਇਸ ਧੋਖਾਧੜੀ ਦਾ ਸ਼ਿਕਾਰ ਹੋਏ ਸਨ, ਤਾਂ ੳੁਨਾਂ ਦਾ ਕੰਪਿੳੂਟਰ ਚੱਲਣਾ ਬੰਦ ਹੋ ਗਿਅਾ ਸੀ |  ਪਰ ੳੁਨਾਂ ਸੋਚਿਅਾ ਕਿ ਸ਼ਾਇਦ ਇਹ ਕਿਸੇ ਵਾਇਰਸ ਦੇ ਕਾਰਨ ਹੈ | ਇਸ ਤੋਂ ਇਲਾਵਾ ਇੱਕ ਤਿਹਾਈ ਲੋਕਾਂ ਨੇ ਇਹ ਵੀ ਮੰਨਿਅਾ ਕਿ ੳੁਨਾਂ ਦੀਅਾਂ ਨਿੱਜੀ ਲਾਗ ਇੰਨ ਡਿਟੇਲ ਕਿਸੇ ਅਨਜਾਣ ਵਿਅਕਤੀ ਵਲੋਂ ਲਈਅਾਂ ਗਈਅਾਂ ਸਨ | 
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਰਵੇਖਣ ਵਿੱਚ ਇਹ ਵੀ ਸਾਹਮਣੇ ਅਾਇਅਾ ਕਿ 18 ਤੋਂ 34 ਸਾਲ ਦੇ ਲੋਕ ਧੋਖਾਧੜੀ ਦਾ ਸ਼ਿਕਾਰ ਘੱਟ ਹੋਏ ਹਨ | ਪੁਲਿਸ ਵਲੋਂ ਸਾਫ ਤੌਰ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਜਿਹੀ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹੋ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ | ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਤਾਜਾ ਹੋ ਰਹੀ ਧੋਖਾਧੜੀ ਦੇ ਮਾਮਲੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਚੀਨੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਅਾ ਜਾ ਰਿਹਾ ਹੈ ਅਤੇ ਹੁਣ ਤੱਕ ਲੋਕ ਕਈ ਮਿਲੀਅਨ ਦੀ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ | 
ਇਸ ਤੋਂ ਇਲਾਵਾ ਇੱਕ ਹੋਰ ਧੋਖਾਧੜੀ ਵਿੱਚ ਸਕੈਮਰ ਲੋਕਾਂ ਨੂੰ ਮਿਸ ਕਾਲ ਜਾਂ ਫਿਰ ਕਾਲ ਬੈਕ ਕਰਨ ਲਈ ੳੁਕਸਾੳੁਂਦਾ ਹੈ ਅਤੇ ਕਾਲ ਬੈਕ ਕਰਨ ਤੇ ਵਿਅਕਤੀ ਦੇ ਕਈ ਡਾਲਰ ਮਿੰਟਾਂ-ਸਕਿੰਟਾਂ ਵਿੱਚ ੳੁੱਡ ਸਕਦੇ ਹਨ | 
ਜੇਕਰ ਗੱਲ ਕਰੀਏ ਸੀਈਆਰਟੀ-ਅੈਨਜ਼ੈਡ ਤੋਂ ਪ੍ਰਾਪਤ ਹੋਏ ਅਾਂਕੜਿਅਾਂ ਦੀ ਤਾਂ ਇਸ ਸਾਲ ਦੇ ਸ਼ੁਰੂ ਹੋਣ ਤੋਂ ਲੈ ਕੇ 3 ਮਹੀਨਿਅਾਂ ਦੇ ਵਿੱਚ ਹੀ 506 ਅਜਿਹੀਅਾਂ ਧੋਖਾਧੜੀ ਦੀਅਾਂ ਘਟਨਾਵਾਂ ਸਾਹਮਣੇ ਅਾਈਅਾਂ ਹਨ |