68 ਅਫਗਾਨਾਂ ਨੂੰ ਨਿਊਜੀਲੈਂਡ ਡਿਫੈਂਸ ਫੋਰਸ ਦੀ ਅਫ਼ਗ਼ਾਨਿਸਤਾਨ ਚ ਮੱਦਦ ਬਦਲੇ ਮਿਲੀ ਨਿਊਜ਼ੀਲੈਂਡ ਦੀ ਨਾਗਰਿਕਤਾ…

0
1229

ਅਾਕਲੈਂਡ (23 ਜੂਨ) : ਸ਼ੁੱਕਰਵਾਰ ਦੀ ਸਵੇਰ ਨੂੰ ਇੱਕ ਵਿਸ਼ੇਸ਼ ਸਮਾਗਮ ਚ ਨਿਊਜੀਲੈਂਡ ਦੇ ਸਿਪਾਹੀਆਂ ਦੀ ਮਦਦ ਕਰਨ ਲਈ ਜੋ ਅਫ਼ਗਾਨਾਂ  ਲੋਕਾਂ  ਨੇ ਆਪਣੇ ਆਪ ਨੂੰ ਖਤਰੇ ਵਿੱਚ ਪਾਇਆ ਸੀ, ਨੂੰ  ਖਾਸ ਸਮਾਗਮ ਚ ਸੁਭ  ਕਾਮਨਾਵਾਂ ਦਿਤੀਆਂ ਗਈਆਂ ।
ਇਹਨਾਂ ਅਫ਼ਗਾਨਾਂ ਨੇ ਅਫਗਾਨਿਸਤਾਨ ਵਿੱਚ ਨਿਊਜੀਲੈਂਡ ਡਿਫੈਂਸ ਫੋਰਸ ਨੂੰ ਭਾਸ਼ਾ ਚ ਸਹਾਇਤਾ ਦੇਣ ਵਾਲੇ ਦੁਭਾਸ਼ੀਏ ਦੇ ਤੌਰ ਤੇ ਕੰਮ ਕੀਤਾ।ਉਨ੍ਹਾਂ ਵਿਚ ਅਬਦੁਲ ਅਤੇ ਉਸਦੀ ਪਤਨੀ ਫੈਤੇਮਾ ਕਾਜ਼ੀਮੀ ਵੀ ਸ਼ਾਮਲ ਸਨ | ਜਿਹਨਾਂ ਨੇ ਅਫਗਾਨਿਸਤਾਨ ਚ ਤਾਲਿਬਾਨ ਨਾਲ ਚੱਲ ਰਹੀ ਲੜਾਈ ਚ ਨਿਊਜ਼ੀਲੈਂਡ ਦੇ ਫੋਜ਼ੀਆਂ ਦੀ ਮਦਦ ਕੀਤੀ ਸੀ। ਉਸ ਮਗਰੋਂ ਉਹਨਾਂ ਨੂੰ ਨਿਊਜ਼ੀਲੈਂਡ ਲੈ ਆਉਂਦਾ ਸੀ ।
ਅਬਦੁੱਲ ਨੇ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਨੇ ਅੱਜ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਸਮੇਤ ਅੱਜ ਨਿਊਜ਼ੀਲੈਂਡ ਦੀ ਨਾਗਰਿਕਤਾ ਦਿੱਤੀ ਹੈ । ਹੁਣ ਇਕ ਕਿਵੀ ਨਾਗਰਿਕ ਵਜੋਂ ਮਾਨਤਾ ਪ੍ਰਾਪਤ ਕਰਨਾ ਬਹੁਤ ਵਧੀਆ ਲੱਗ ਰਿਹਾ ਹੈ  ਨਾਗਰਿਕਤਾ ਪ੍ਰਾਪਤ ਕਰਨ ਵਾਲਿਆਂਚ ਉਹਨਾਂ ਦੇ ਦੋ ਬੱਚੇ ਵੀ ਹਨ ਜੋ ਨਿਊਜ਼ੀਲੈਂਡ ਚ ਹੀ ਜੰਮੇ ਹਨ।
ਇਸ ਦੇ ਨਾਲ ਨਾਲ 23 ਸਾਲਾ ਨਦੀਦੁੱਲਾ ਅਤਾਈ ਨੂੰ ਸ਼ੁੱਕਰਵਾਰ ਨੂੰ ਅਧਿਕਾਰਿਕ ਤੌਰ 'ਤੇ ਨਿਊਜ਼ੀਲੈਂਡ ਦੇ ਨਾਗਰਿਕ ਬਣਾਇਆ ਗਿਆ ਹੈ ।
ਉਹ ਆਪਣੇ ਆਪ ਨਿਊਜ਼ੀਲੈਂਡ  ਵਿੱਚ ਆਏ ਸਨ ਅਤੇ ਕਿਹਾ ਕਿ ਉਹਨਾ ਨੂੰ  ਆਸ ਕਿ ਸਰਕਾਰ ਉਨ੍ਹਾਂ ਦੇ ਮਾਪਿਆਂ ਅਤੇ ਪਰਿਵਾਰ ਨੂੰ ਨਿਊਜ਼ੀਲੈਂਡ ਵਿੱਚ ਬਲਾਉਣ  ਵਿੱਚ ਮਦਦ ਕਰੇਗੀ।
68  ਅਫ਼ਗਾਨਾਂ ਨੂੰ ਅੱਜ ਵਿਸ਼ੇਸ਼ ਸਮਾਰੋਹ ਵਿਚ ਨਾਗਰਿਕਤਾ ਦਿੱਤੀ ਗਈ ਹੈ।ਜਿਸ ਵਿਚ ਲਗਪਗ 200 ਲੋਕਾਂ ਦੇ ਨਾਲ ਨਾਲ  ਐਨਜੀਡੀਡੀਐਫ (ਨਿਊਜ਼ੀਲੈਂਡ ਡਿਫੈਂਸ  ਫੋਰਸ ਦੇ ਮੈਂਬਰਾਂ  ) ਵੀ ਮੌਜੂਦ ਸਨ।
ਨਿਊਜ਼ੀਲੈਂਡ ਰੱਖਿਆ ਫੋਰਸ ਦੇ ਕਰਨਲ ਬ੍ਰੇਟ ਵੈਲਿੰਗਟਨ ਨੇ ਇਕੱਠ ਨੂੰ ਦੱਸਿਆ: "ਅਫਗਾਨਿਸਤਾਨ ਵਿੱਚ ਤੁਹਾਡੀ ਸਹਾਇਤਾ ਨਾਲ ਜੋ ਕੰਮ ਅਸੀ ਕੀਤਾ ਉਹ ਤੁਹਾਡੇ ਬਿਨ੍ਹਾਂ ਨਹੀਂ ਹੋ ਸਕਦਾ ਸੀ । ਸਾਨੂੰ ਤੁਹਾਡੇ  ਤੇ ਹਮੇਸ਼ਾ ਮਾਣ ਰਹੇਗਾ ।