82 ਸਾਲਾਂ ਬਜ਼ੁਰਗ ਤੋਂ ਪਹਿਲਾਂ ਲਈ ਲਿਫਟ ਫਿਰ ਕੁੱਟ ਮਾਰ ਕਰਕੇ ਖੋਹੀ ਕਾਰ 

0
150

ਆਕਲੈਂਡ (25 ਸਤੰਬਰ): ਘਟਨਾ ਬੀਤੇ ਸ਼ੁੱਕਰਵਾਰ ਦੀ ਰਾਤ ਵਾਪਰੀ ਜਦ ਕੈਰੀਕੈਰੀ ਦੇ ਬੈਡ ਐਂਡ ਬ੍ਰੇਕਫਾਸਟ ਦੇ 82 ਸਾਲਾ ਮਾਲਕ ਕੀਥ ਨੇ ਰਸਤੇ ਵਿੱਚ ਦੋ ਨੌਜਵਾਨਾਂ ਨੂੰ ਲਿਫ਼ਟ ਦਿੱਤੀ। 

ਬਜ਼ੁਰਗ ਨੇ ਦੱਸਿਆ ਕਿ ਉਹ ਅਕਸਰ ਹੀ ਲੋਕਾਂ ਨੂੰ ਲਿਫਟ ਦੇਂਦੇ ਰਹਿੰਦੇ ਹਨ, ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਦੋਨੋਂ ਨੌਜਵਾਨ ਉਸ ਦੀ ਕੁੱਟਮਾਰ ਕਰਕੇ ਉਸ ਤੋਂ ਗੱਡੀ ਵੀ ਖੋਹ ਲੈਣਗੇ।

ਬਜ਼ੁਰਗ ਨੇ ਦੱਸਿਆ ਕਿ ਦੋਨਾਂ ਨੇ ਵਾਈਪਾਪਾ ਦੇ ਸਟੇਟ ਹਾਈਵੇ 10 ਤੋਂ ਲਿਫਟ ਲਈ ਅਤੇ ਉਨ੍ਹਾਂ ਨੇ ਉਕਾਈਓਹਾਓ ਜਾਣਾ ਸੀ ਪਰ ਰਸਤੇ ਵਿੱਚ ਹੀ ਉਨ੍ਹਾਂ ਨੇ ਕਾਰ ਰੁਕਵਾ ਕੇ ਬਜ਼ੁਰਗ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਗੱਡੀ ਖੋਹ ਕੇ ਲੈ ਗਏ।

ਬਾਅਦ ਵਿੱਚ ਪੁਲਿਸ ਵੱਲੋਂ ਲੋਕਾਂ ਦੀ ਮੱਦਦ ਨਾਲ ਇੱਕ 17 ਸਾਲਾ ਅਤੇ 15 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਕਰ ਲਈ ਗਈ ਅਤੇ ਹੁਣ ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।