9000 ਕਿਲੋਮੀਟਰ ਚੌੜਾ ਐਂਟੀਸਾਈਕਲੋਨ ਵੱਧ ਰਿਹਾ ਨਿਊਜ਼ੀਲੈਂਡ ਵੱਲ, ਅਗਲੇ 8 ਦਿਨ ਮੌਸਮ ਰਹੇਗਾ ਖਰਾਬ 

0
226

ਆਕਲੈਂਡ (20 ਮਈ, ਹਰਪ੍ਰੀਤ ਸਿੰਘ): ਵੈਦਰਵਾਚ ਦੇ ਮੌਸਮ ਵਿਭਾਗ ਮਾਹਿਰ ਫਿਲਿਪ ਡੰਕਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਵੱਲ 9000 ਕਿਲੋਮੀਟਰ ਚੌੜਾ ਐਂਟੀਸਾਈਕਲੋਨ ਲਗਾਤਾਰ ਵੱਧ ਰਿਹਾ ਹੈ ਅਤੇ ਇਸ ਦੇ ਚੱਲਦਿਆਂ ਆਉਂਦੇ ਇੱਕ ਹਫ਼ਤੇ ਤੱਕ ਮਤਲਬ ਕਿ ਅੱਜ ਸੋਮਵਾਰ ਤੋਂ ਲੈ ਅਗਲੇ ਮੰਗਲਵਾਰ ਤੱਕ ਮੌਸਮ ਖਰਾਬ ਰਹਿਣ ਦੀ ਭਵਿਖਵਾਣੀ ਹੈ।

ਇਸ ਉਚ ਦਬਾਅ ਵਾਲੇ 'ਵੈਦਰ ਸਿਸਟਮ' ਦੇ ਚੱਲਦਿਆਂ ਲਗਾਤਾਰ ਬਾਰਿਸ਼, ਬਰਫਬਾਰੀ ਹੁੰਦੀ ਰਹੇਗੀ। ਇਸ ਦੌਰਾਨ ਸੂਰਜ ਦੀ ਰੋਸ਼ਨੀ ਧਰਤੀ 'ਤੇ ਨਹੀਂ ਪਹੁੰਚ ਸਕੇਗੀ ਅਤੇ ਤਾਪਮਾਨ ਵਿੱਚ ਕਾਫ਼ੀ ਭਾਰੀ ਗਿਰਾਵਟ ਦੇਖਣ ਨੂੰ ਮਿਲੇਗੀ।

ਡੰਕਨ ਅਨੁਸਾਰ ਇਹ ਐਂਟੀ ਸਾਈਕਲੋਨ ਇੱਕ ਅਜਿਹਾ ਵੈਦਰ ਸਿਸਟਮ ਹੈ ਜਿਸ ਦਾ ਸਭ ਤੋਂ ਜ਼ਿਆਦਾ ਦਬਾਅ ਕੇਂਦਰ ਵਿੱਚ ਹੁੰਦਾ ਹੈ ਜਦਕਿ ਸਾਈਕਲੋਨ ਦਾ ਦਬਾਅ ਕੇਂਦਰ ਬਾਹਰੀ ਹਿੱਸਿਆਂ ਵੱਲ ਹੁੰਦਾ ਹੈ।