ਬੀਤੀ ਰਾਤ ਆਕਲੈਂਡ ‘ਚ ਚੱਲੀਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ

one in hospital after

ਆਕਲੈਂਡ ਉਪਨਗਰ Mount Roskill ਵਿੱਚ ਬੀਤੀ ਰਾਤ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਨੂੰ ਗੈਂਗ ਨਾਲ ਜੁੜੀ ਹਥਿਆਰਾਂ ਦੀ ਘਟਨਾ ਮੰਨਿਆ ਹੈ। ਇਸ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੂੰ ਰਾਤ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ Morrie Laing ਐਵੀਨਿਊ ਦੇ ਇੱਕ ਘਰ ਵੱਲ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸੀ। ਇਸ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿਸਦੀ ਹਾਲਤ ਗੰਭੀਰ ਸੀ ਪਰ ਸਥਿਰ ਬਣੀ ਹੋਈ ਸੀ।

ਇੱਕ ਬਿਆਨ ਵਿੱਚ, Det Snr Sgt Phil Cox ਨੇ ਕਿਹਾ ਕਿ ਗੋਲੀਬਾਰੀ ਦੇ ਤੁਰੰਤ ਬਾਅਦ ਇੱਕ ਵਾਹਨ ਤੇਜ਼ ਗਤੀ ਨਾਲ ਜਾਂਦਾ ਵੇਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ‘ਚ ਗੈਂਗ ਲਿੰਕ ਹੋ ਸਕਦੇ ਹਨ, ਅਤੇ ਜਾਇਦਾਦ ‘ਤੇ ਦ੍ਰਿਸ਼ ਦੀ ਜਾਂਚ ਜਾਰੀ ਹੈ। ਪੁਲਿਸ ਇਸ ਘਟਨਾ ਦੇ ਚਸ਼ਮਦੀਦਾਂ ਜਾਂ ਜਿਸ ਨੇ ਕੁੱਝ ਵੀ ਦੇਖਿਆ ਹੋਵੇ ਉਨ੍ਹਾਂ ਤੋਂ ਜਾਣਕਾਰੀ ਮੰਗ ਰਹੀ ਹੈ ਜੋ ਜਾਂਚ ਵਿੱਚ ਸਹਾਇਤਾ ਕਰ ਸਕਦੀ ਹੈ।

Likes:
0 0
Views:
15
Article Categories:
New Zeland News

Leave a Reply

Your email address will not be published. Required fields are marked *