ਅਾਕਸਫੋਰਡ ਤੋਂ ਗ੍ਰੈਜੂਏਟ ਸਰਦਾਰ ਜੀ 48 ਸਾਲਾਂ ਤੋਂ ਰਹਿ ਰੇਲਵੇ ਸਟੇਸ਼ਨ ਤੇ, ਕਹਿੰਦੇ ਕਿਸੇ ਦੀ ਮੱਦਦ ਲੈਣਾ ਪਸੰਦ ਨਹੀ…

0
662

ਅਾਕਲੈਂਡ (25 ਅਪ੍ਰੈਲ) : 76 ਸਾਲਾ ਰਾਜਾ ਸਿੰਘ ਨੂੰ ਕਿਸੇ ਤੋਂ ਮਦਦ ਲੈਣਾ ਚੰਗਾ ਨਹੀਂ ਲਗਦਾ। ਉਹ 48 ਸਾਲਾਂ ਤੋਂ ਆਪਣੀ ਜ਼ਿੰਦਗੀ ਰੇਲਵੇ ਸਟੇਸ਼ਨ ‘ਤੇ ਗੁਜ਼ਾਰ ਰਹੇ ਹਨ। ਦਿਨ ਵੇਲੇ ਵੀਜ਼ਾ ਐਪਲੀਕੇਸ਼ਨ ਸੈਂਟਰ ਵਿੱਚ ਲੋਕਾਂ ਦੀ ਫਾਰਮ ਭਰਨ ਵਿੱਚ ਮਦਦ ਕਰਦੇ ਹਨ। ਇਸ ਤੋਂ ਬਾਅਦ ਕੁਝ ਸਮਾਂ ਗੁਰੂ ਘਰ ਵਿੱਚ ਗੁਜ਼ਾਰਦੇ ਹਨ ਤੇ ਫਿਰ ਰਾਤ ਸਮੇਂ ਸੌਣ ਲਈ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ‘ਤੇ ਚਲੇ ਜਾਂਦੇ ਹਨ। ਸੁਲਭ ਸ਼ੌਚਾਲਿਆ ਵਿੱਚ ਤਿਆਰ ਹੋਣ ਲਈ ਜਾਂਦੇ ਹਨ। 
ਦਰਅਸਲ, ਰਾਜਾ ਸਿੰਘ ਨੇ 1964 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ ਤੇ ਉੱਥੇ ਹੀ ਨੌਕਰੀ ਲੱਗ ਗਏ ਪਰ ਵੱਡੇ ਭਰਾ ਦੇ ਕਹਿਣ ‘ਤੇ ਕੁਝ ਹੀ ਦਿਨਾਂ ਬਾਅਦ ਨੌਕਰੀ ਛੱਡ ਵਾਪਸ ਭਾਰਤ ਆ ਗਏ। ਇੱਥੇ ਆ ਕੇ ਕਈ ਵਾਰ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫ਼ਲਤਾ ਨਹੀਂ ਮਿਲੀ। ਕੁਝ ਸਮੇਂ ਬਾਅਦ ਭਰਾ ਦੀ ਅਚਾਨਕ ਮੌਤ ਹੋ ਜਾਂਦੀ ਹੈ ਤੇ ਰਾਜਾ ਸਿੰਘ ਇਕੱਲੇ ਪੈ ਜਾਂਦੇ ਹਨ। ਰਾਜਾ ਸਿੰਘ ਦੇ ਦੋ ਪੁੱਤਰ ਹਨ ਪਰ ਪਤਨੀ ਨਾਲ ਅਕਸਰ ਅਣਬਣ ਹੋਣ ਕਾਰਨ ਉਹ ਬੱਚਿਆਂ ਨੂੰ ਲੈ ਕੇ ਵੱਖ ਰਹਿਣ ਲੱਗੀ। ਇਸ ਤਰ੍ਹਾਂ ਪਰਿਵਾਰ ਹੋਣ ਦੇ ਬਾਵਜੂਦ ਰਾਜਾ ਸਿੰਘ ਇਸ ਦੁਨੀਆ ਵਿੱਚ ਇਕੱਲੇ ਹੋ ਗਏ ।
ਰਾਜਾ ਸਿੰਘ ਦੇ ਦੋ ਪੁੱਤਰ ਹਨ ਪਰ ਪਤਨੀ ਨਾਲ ਅਕਸਰ ਅਣਬਣ ਹੋਣ ਕਾਰਨ ਉਹ ਬੱਚਿਆਂ ਨੂੰ ਲੈ ਕੇ ਵੱਖ ਰਹਿਣ ਲੱਗੀ। 
ਇਹ ਪੋਸਟ ਸ਼ੋਸ਼ਕ ਮੀਡੀਅਾ ਤੇ ਜੰਗਲ ਦੀ ਅੱਗ ਵਾਂਗ ਫੈਲੀ ਅਤੇ ਜਿਸ ਤੋਂ ਬਾਅਦ ਰਾਜਾ ਸਿੰਘ ਦੀ ਮਦਦ ਲਈ ਸਿੱਖ ਭਾਈਚਾਰੇ ਦੇ ਕਈ ਲੋਕ ਵੀ ਉੱਥੇ ਪਹੁੰਚੇ ਹੋਏ ਸਨ। ਉਹ ਲੋਕ ਰਾਜਾ ਸਿੰਘ ਨੂੰ ਸਿੱਖ ਬਿਰਧ ਆਸ਼ਰਮ ਲਿਜਾ ਕੇ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਸਨ।
ਰਾਜਾ ਸਿੰਘ ਨੇ ਦੱਸਿਆ, “ਲੋਕ ਵਾਰ-ਵਾਰ ਮੈਨੂੰ ਆਸ਼ਰਮ ਜਾਣ ਲਈ ਕਹਿ ਰਹੇ ਹਨ, ਮੈਂ ਉਨ੍ਹਾਂ ਮਨ੍ਹਾ ਨਹੀਂ ਕਰ ਸਕਦਾ, ਇਨ੍ਹਾਂ ਨਾਲ ਆਸ਼ਰਮ ਜਾਵਾਂਗਾ ਪਰ ਮੈਂ ਆਪਣਾ ਕੰਮ ਕਰਦਾ ਰਹਾਂਗਾ। ਮੈਨੂੰ ਮਦਦ ਲੈਣਾ ਪਸੰਦ ਨਹੀਂ ਹੈ।”