ਏਹੀ ਕਸਰ ਬਾਕੀ ਸੀ, ਪੰਜਾਬ ਵਿੱਚ ਹੁਣ ਬੱਚੇ ਪੜਨਗੇ ਗੁਰੂਆਂ ਦੀ ਬਜਾਏ, ਪੀਰਾਂ ਦੇ ਇਤਿਹਾਸ ਬਾਰੇ….

0
153

ਅਾਕਲੈਂਡ (28 ਅਪ੍ਰੈਲ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹੁਣ ਸਿੱਖ ਇਤਿਹਾਸ ਦੀ ਥਾਂ 'ਤੇ 'ਲੱਖ ਦਾਤਾ ਪੀਰ' ਬਾਰੇ ਪੜ੍ਹਾਈ ਕਰਨਗੇ। ਇਸ ਦਾ ਕਾਰਨ ਇਹ ਹੈ ਕਿ ਹਿਸਟਰੀ ਦੇ ਨਵੇਂ ਸਿਲੇਬਸ 'ਚੋਂ ਸਿੱਖ ਇਤਿਹਾਸ ਨੂੰ ਗਾਇਬ ਕਰ ਦਿੱਤਾ ਗਿਆ ਹੈ। ਸਿਰਫ ਇਹ ਹੀ ਨਹੀਂ, ਜੋ ਚੈਪਟਰ ਨਵੇਂ ਲਾਏ ਗਏ ਹਨ, ਉਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਦੱਸਣਯੋਗ ਹੈ ਕਿ ਕਿਤਾਬ ਦਾ ਪੀ. ਡੀ. ਐੱਫ. ਵਰਜ਼ਨ ਸਾਹਮਣੇ ਅਾਇਅਾ ਹੈ ਅਤੇ ਇਤਿਹਾਸ ਦੀ ਨਵੀਂ ਕਿਤਾਬ, ਜਿਸ ਦਾ ਅਜੇ ਪੀ. ਡੀ. ਐੱਫ. ਵਰਜ਼ਨ ਹੀ ਆਇਆ ਹੈ, ਇਸ 'ਚ 13 ਚੈਪਟਰ ਅਤੇ 178 ਪੰਨੇ ਹਨ। ਇਨ੍ਹਾਂ 'ਚੋਂ ਸਿਰਫ ਇਕ ਚੈਪਟਰ ਹੀ ਸਿੱਖ ਇਤਿਹਾਸ ਦਾ ਰੱਖਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ 'ਚ ਸਖੀ ਸਰਵਰ ਲੱਖਾਂ ਦੇ ਦਾਤੇ ਦੀ ਹਿਸਟਰੀ ਵੀ ਸ਼ਾਮਲ ਕਰ ਲਈ ਗਈ ਹੈ। ਕਿਤਾਬ ਦੇ ਦੋ ਹਿੱਸੇ ਹਨ। ਪਹਿਲੇ 'ਚ 'ਪੂਰਵ ਆਧੁਨਿਕ ਕਾਲ' ਅਤੇ ਦੂਜੇ 'ਚ 'ਆਧੁਨਿਕ ਕਾਲ' ਹੈ। ਪੂਰਵ ਆਧੁਨਿਕ ਕਾਲ 'ਚ ਸ਼ਹਿਰ, ਵਪਾਰ, ਸ਼ਿਲਪ, ਸਰਦਾਰ, ਸਮਰਾਟ ਅਤੇ ਵਪਾਰੀ, ਪੁਜਾਰੀ, ਭਿਕਸ਼ੂ, ਦਾਨੀ, ਮੱਧਕਾਲੀਨ ਭਾਰਤ 'ਚ ਰਾਜਨੀਤਕ ਅਤੇ ਆਰਥਿਕ ਵਿਕਾਸ, ਸੁਲਤਾਨ ਅਤੇ ਬਾਦਸ਼ਾਹ, ਭਗਤੀ ਦੇ ਨਵੇਂ ਰੂਪ ਅਤੇ ਦੂਜੇ ਆਧੁਨਿਕ ਕਾਲ 'ਚ, ਭਾਗ-2 'ਚ 1857 ਦਾ ਵਿਰੋਧ, ਭਾਰਤ 'ਚ ਰਾਸ਼ਟਰਵਾਦ ਦਾ ਉਭਾਰ, ਸੁਤੰਤਰਤਾ ਵਲ ਭਾਰਤ, ਸਿੱਖ ਰਾਜ ਅਤੇ ਬ੍ਰਿਟਿਸ਼ ਰਾਜ ਹੈ।

11ਵੀਂ 'ਚ ਹਨ ਸਿੱਖ ਇਤਿਹਾਸ ਦੇ 6 ਚੈਪਟਰ ਹਨ, ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਗਿਆਰਵ੍ਹੀਂ ਜਮਾਤ 'ਚ ਸ਼ਿਫਟ ਕਰ ਦਿੱਤਾ ਹੈ ਅਤੇ ਉਸ ਦੇ ਪਹਿਲੇ ਭਾਗ 'ਚ ਪੰਜਾਬ ਦੇ ਇਤਿਹਾਸ ਦੇ 6 ਚੈਪਟਰ ਦਰਜ ਹਨ। ਇਸ 'ਚ ਪੰਜਾਬ ਦੇ ਇਤਿਹਾਸ ਦੇ ਸਰੋਤ, ਗੁਰੂਕਾਲ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਯਾਤਰਾਵਾਂ, ਸਿੱਖ ਧਰਮ ਦਾ ਵਿਕਾਸ ਅਤੇ ਸਿੱਖ ਗੁਰੂਆਂ ਦਾ ਯੋਗਦਾਨ, ਸਿੱਖ ਧਰਮ ਦਾ ਰੂਪਾਂਤਰਣ, ਖਾਲਸਾ ਪੰਥ ਦੀ ਸਥਾਪਨਾ ਅਤੇ ਚਾਰ ਸਾਹਿਬਜਾਦੇ ਦਰਜ ਹਨ, ਜਦੋਂ ਕਿ ਭਾਗ-2 'ਚ ਸਿੱਖ ਹਿਸਟਰੀ ਦੇ ਨਾਲ ਕੁਝ ਵੀ ਨਹੀਂ ਹੈ। ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਗਿਆਰਵ੍ਹੀਂ 'ਚ ਬਾਰਵ੍ਹੀਂ ਦਾ ਹੀ ਸਿਲੇਬਸ ਕਰਵਾਇਆ ਜਾਂਦਾ ਹੈ ਤਾਂ ਜੋ ਬੋਰਡ ਦੀ ਪ੍ਰੀਖਿਆ 'ਚ 2 ਸਾਲਾਂ ਦੀ ਤਿਆਰੀ ਹੋ ਸਕੇ। 

ਨਵੇਂ ਸਿੱਖਿਆ ਮੰਤਰੀ ਓ. ਪੀ. ਸੋਨੀ ਦਾ ਇਸ ਬਾਬਤ ਕਹਿਣਾ ਹੈ ਕਿ ਪੰਜਾਬ ਦਾ ਹਰ ਇਕ ਵਿਅਕਤੀ ਭਾਵੇਂ ਹੀ ਸਿੱਖ ਹੋਵੇ ਜਾਂ ਹਿੰਦੂ, ਉਹ ਸਿੱਖ ਗੁਰੂ ਸਾਹਿਬਾਨ ਦੇ ਬਗੈਰ ਕਲਪਨਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਫਾਈਲ ਮੰਗਵਾਉਣ ਜਾ ਰਹੇ ਹਨ।