ਕਿਸਾਨਾਂ ਦੀਆਂ ਯੁਨੀਅਨਾਂ ਹੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਲਈ ਹੋਈਆਂ ਬਜ਼ਿਦ

0
154

ਸਰਕਾਰ ਦੀ ਮਿਤੀ ਹੋਈ ਤਰੀਕ ਤੋਂ ਪਹਿਲਾਂ ਝੋਨੇ ਦੀ ਲਵਾਈ ਕੀਤੀ ਸ਼ੁਰੂ

ਆਕਲੈਂਡ (4 ਜੂਨ) : ਪੰਜਾਬ ਸਰਕਾਰ ਦੇ 13 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੇ ਹੁਕਮਾਂ ਤੋਂ ਉਲਟ ਕੀਤਾ ਝੋਨਾ ਲਾਉਣਾ ਸ਼ੁਰੂ ਤੇ ਕਿਹਾ ਜੋਂ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਬੰਧਕ ਬਣਾ ਲਿਆ ਜਾਵੇਗਾ। 
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਮਾਨਸਾ ਵਿਚ ਰੈਲੀ ਕਰ ਕੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਸਰਕਾਰਾਂ ਵਾਤਾਵਰਨ ਤੇ ਕੁਦਰਤੀ ਸੋਮਿਆ ਨੂੰ ਬਚਾਉਣ ਵਾਲੇਆ ਦੀਆਂ ਹਰ ਦਲੀਆਂ ਨੂੰ ਅੱਖੋ ਪਰੋਖੇ ਕਰ ਦਿੱਤਾ ਹੈ ।

ਇੰਨਾ ਕਿਸਾਨ ਯੂਨੀਅਨਾਂ ਦੀ ਗੱਲ ਜੇਕਰ ਕੀਤੀ ਜਾਵੇ ਇੰਨਾ ਦਾ ਨਾਂ ਤੇ ਕਦੇ ਕਿਸਾਨਾਂ ਨੂੰ ਕੋਈ ਫਾਇਦਾ ਹੋਇਆ ਹੈ ਨਾ ਪੰਜਾਬ ਦੇ ਵਾਤਾਵਰਨ ਤੇ ਕੁਦਰਤੀ ਸੋਮਿਆ ਦੀ ਹੀ ਇੰਨਾ ਰਖਿੱਆ ਕੀਤੀ ਹੈ ਇੰਨਾ ਦੇ ਆਗੂਆਂ ਨੇ ਆਪਣਾ ਸਿਆਸੀ ਕਰਿਅਰ ਜ਼ਰੂਰ ਮਜਬੂਤ ਕਰ ਲਿਆ ਹੈ ਲੱਖੋਵਾਲ ਇਸਦੀ ਇੱਕ ਬੇਹਤਰੀਨ ਉਦਾਹਰਣ ਹੈ ਕਿ ਕਿਵੇਂ ਯੁਨੀਅਨ ਦੀ ਪ੍ਰਧਾਨਗੀ ਤੋਂ ਬਾਅਦ ਸਿਆਸਤ ਵਿੱਚ ਰੱਜ ਕੇ ਮਲਾਈਆਂ ਖਾਦੀਆਂ ਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਿਆ।

ਪੰਜਾਬ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਪਿੰਡ ਪਿੰਡ ਜਾਕੇ ਝੋਨੇ ਦਾ ਬੱਦਲ ਕਿਸਾਨਾਂ ਨੂੰ ਦੇਣ ਦੀ ਲੋੜ ਹੈ ਤਾਂਕਿ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕਿਆ ਜਾ ਸਕੇ। ਕਿਉਂਕਿ ਕੇਂਦਰ ਤੇ ਰਾਜ ਸਰਕਾਰਾਂ ਨੇ ਇਸ ਗੰਭੀਰ ਮੁੱਦੇ ਤੇ ਕੁੱਝ ਨਹੀਂ ਕਰਨਾ ਜਿਸ ਤਰ੍ਹਾਂ ਪੰਜਾਬ ਦਾ ਪਾਣੀ ਧੱਕੇ ਨਾਲ ਹੋਰ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਮਨਸੂਬੇ ਤਾਂ ਪਹਿਲਾਂ ਹੀ ਜੱਗ ਜ਼ਾਹਰ ਹਨ।