ਕੇਜਰੀਵਾਲ ਦੀ ਪੰਜਾਬ ਫੇਰੀ ਤੋਂ ਬਾਅਦ ਖਹਿਰਾ ਨੂੰ ਅੈਲਾਨਿਅਾ ਪੰਜਾਬ ਪ੍ਰਧਾਨ…

0
112

ਅਾਕਲੈਂਡ (21 ਅਗਸਤ) : ਆਮ ਆਦਮੀ ਪਾਰਟੀ ਦੀ ਪੰਜਾਬ 'ਚ ਪਈ ਫੁੱਟ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਐਤਵਾਰ ਨੂੰ ਪੰਜਾਬ ਫੇਰੀ ਤੋਂ ਬਾਅਦ ਹੋਰ ਡੂੰਘੀ ਹੋ ਗਈ ਹੈ | ਜਿਸਦੇ ਚੱਲਦੇ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਬਾਗੀ ਧੜੇ ਨੇ ਪੰਜਾਬ ਆਪ ਦਾ ਐਡਹਾਕ ਪ੍ਰਧਾਨ ਐਲਾਨ ਦਿੱਤਾ ਹੈ।
ਇਹ ਐਲਾਨ ਇਸ ਵੇਲੇ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਜਾਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਪ੍ਰੈਸ ਕਾਨਫਰੰਸ 'ਚ ਕੀਤਾ ਗਿਆ ਹੈ। ਪਾਰਟੀ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਬਾਗੀ ਧੜੇ ਦੀ ਇਸ ਪੀਏਸੀ ਵਲੋਂ ਪੰਜਾਬ 'ਚ ਆਪ ਦਾ ਮੌਜੂਦਾ ਢਾਂਚਾ ਭੰਗ ਕੀਤਾ ਜਾਂਦਾ ਹੈ ਅਤੇ ਛੇਤੀ ਹੀ ਨਵੀਂ ਐਗਜ਼ੈਕਟਿਵ ਬਾਡੀ ਐਲਾਨੀ ਜਾ ਰਹੀ ਹੈ |
ਇਸ ਬਾਬਤ ਖਹਿਰਾ ਨੇ ਦਾਅਵਾ ਕੀਤਾ ਕਿ ਇਹ ਸਾਰੀ ਕਾਰਵਾਈ ਆਮ ਆਦਮੀ ਪਾਰਟੀ ਦੇ ਸਵਰਾਜ ਵਿਧਾਨ ਦੀ ਪਾਲਣਾ ਕਰਦੇ ਹੋਏ ਕੀਤੀ ਜਾ ਰਹੀ ਹੈ।