ਜਗਤਾਰ ਸਿੰਘ ਹਵਾਰਾ ਅਾਰਮਜ਼ ਅੈਕਟ ਦੇ ਕੇਸ ਵਿਚੋਂ ਹੋਏ ਬਰੀ…

0
224

ਅਾਕਲੈਂਡ (14 ਮਈ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਭਾਈ ਜਗਤਾਰ ਸਿੰਘ ਹਵਾਰਾ ਅਾਰਮਜ਼ ਅੈਕਟ ਵਿਚੋਂ ਬਰੀ ਹੋ ਗਏ ਹਨ | ਇਸ ਬਾਬਤ ਜਸਪਾਲ ਸਿੰਘ ਮੰਝ ਨੇ ਅੈਨਜ਼ੈਡ ਪੰਜਾਬੀ ਨਿੳੂਜ਼ ਨੂੰ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਅੈਫਅਾਈਅਾਰ ਨੰਬਰ 139/15 ਥਾਣਾ ਕੋਤਵਾਲੀ ਅਾਰਮਜ਼ ਅੈਕਟ ਅੰਡਰਸ਼ੈਕਸ਼ਨ 50 ਦੇ ਅਧੀਨ ਦਰਜ ਸੀ | 
ਦੱਸਣਯੋਗ ਹੈ ਕਿ ਇਸ ਵਿੱਚ ਏਕੇ56 ਅਤੇ 25 ਰੌਂਦਾਂ ਦੀ ਰਿਕਵਰੀ ਕੀਤੀ ਗਈ ਸੀ | ਇਸ ਵਿੱਚ 13-4-2018 ਨੂੰ ਵਰਿੰਦਰ ਕੁਮਾਰ ਸ਼ੈਸ਼ਨ ਜੱਜ ਵਲੋਂ ਜਗਤਾਰ ਸਿੰਘ ਹਵਾਰਾ ਨੂੰ ਦੋਸ਼ੀ ਕਰਾਰ ਕੇ ਜੁਡੀਸ਼ੀਅਲ ਕੋਰਟ, ਲੁਧਿਅਾਣਾ ਨੂੰ ਕੇਸ ਰੈਫਰ ਕੀਤਾ ਸੀ, ਤਾਂ ਜੋ ੳੁਹ 3 ਸਾਲ ਤੋਂ ਵੱਧ ਸਜਾ ਦੇ ਸਕਣ |
ਪਰ ਜਸਪਾਲ ਸਿੰਘ ਮੰਝਪੁਰ ਵਲੋਂ ਸ਼ੁਰੇਸ਼ ਕੁਮਾਰ ਦੀ ਅਦਾਲਤ ਵਿੱਚ ਬਹਿਸ ਕੀਤੀ ਗਈ ਤੇ ਜਗਤਾਰ ਸਿੰਘ ਹਵਾਰਾ ਨੂੰ ਅੱਜ ਬਾਇੱਜਤ ਬਰੀ ਕਰ ਦਿੱਤਾ ਗਿਅਾ ਹੈ |