ਜਦੋਂ ਮੋਬਾਈਲ ਬਣਿਅਾ ਫਰਿਸ਼ਤਾ, ਲੁਟੇਰਿਅਾਂ ਦੁਅਾਰਾ ਚਲਾਈ ਗੋਲੀ ਤੋਂ ਬਚਾਇਅਾ ਮਾਲਕ ਨੂੰ…

0
236

ਅਾਕਲੈਂਡ (28 ਮਈ) : ਬਦਮਾਸ਼ਾਂ ਨੇ ਦੁਕਾਨ ਬੰਦ ਕਰ ਕੇ ਘਰ ਜਾ ਰਹੇ ਵਪਾਰੀ ਨੂੰ ਲੁੱਟਣ ਦੇ ਇਰਾਦੇ ਨਾਲ ਉਸ ‘ਤੇ ਫਾਇਰ ਕੀਤਾ ਪਰ ਉਸ ਦੀ ਜੇਬ ਵਿੱਚ ਪਏ ਮੋਬਾਇਲ ਨੇ ਉਸ ਦੀ ਜਾਨ ਬਚਾ ਲਈ।
ਬੀਤੀ ਰਾਤ ਝਾਂਸੀ ਦੇ ਨਵਾਬਾਦ ਥਾਣਾ ਖੇਤਰ ਵਿੱਚ ਵਪਾਰੀ ਪ੍ਰੇਮ ਨਾਰਾਇਣ ਗੁਪਤਾ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦ ਉਹ ਦੁਕਾਨ ਬੰਦ ਕਰ ਕੇ ਘਰ ਪਰਤ ਰਹੇ ਸਨ। ਪ੍ਰੇਮ ਨਾਰਾਇਣ ਨੇ ਜਿਵੇਂ ਹੀ ਆਪਣੇ ਸਕੂਟਰ ਨੂੰ ਅੱਗੇ ਵਧਾਇਆ ਬਦਮਾਸ਼ਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਬਦਮਾਸ਼ ਨੇ ਗੋਲੀ ਚਲਾ ਦਿੱਤੀ।
ਇਸ ਤੋਂ ਬਾਅਦ ਪ੍ਰੇਮ ਨਾਰਾਇਣ ਉੱਥੋਂ ਦੌੜ ਗਏ। ਘਰ ਜਾ ਕੇ ਵੇਖਿਆ ਤਾਂ ਕਮੀਜ਼ ਵਿੱਚ ਮੋਰੀ ਹੋਈ ਪਈ ਸੀ, ਕਿੳੁਕਿ ਗੋਲੀ ਮੋਬਾਈਲ ਦੇ ਵੱਜੀ ਸੀ |