ਤੁਸੀ ਸੋਚਦੇ ਹੋਵੋਗੇ ਕਿ 1960 ਤੇ 2018 ਦੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਇੰਨਾਂ ਦੋ ਔਰਤਾਂ ਚ ਕੀ ਸਮਾਨਤਾ ਸੀ, ਇਸਦੀ ਵਜਾ ਇਹ ਹੈ ਕਿ ਅਕਲੀਮ ਅਖਤਰ, ਅਰੂਸਾ ਆਲਮ ਦੀ ਮਾਂ ਸੀ

0
145

ਅਾਕਲੈਂਡ (28 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਅਕਲੀਮ ਅਖਤਰ ਜਿਸ ਨੂੰ ਜਨਰਲ ਰਾਣੀ ਤੇ ਰਾਣੀ ਯਾਹੀਆ ਖਾਨ ਨਾਮ ਨਾਲ ਵੀ ਜਾਣਿਆ ਜਾੰਦਾ ਸੀ । ਉਹ ਇੱਕ ਸਮੇੰ ਪਾਕਿਸਤਾਨ ਦੀ ਸਭ ਤੋੰ ਤਾਕਤਵਰ ਸ਼ਖਸ ਸੀ ਤੇ ਉਸਦਾ ਨਾਮ ਪਾਕਿਸਤਾਨੀ ਤਾਨਾਸ਼ਾਹ ਯਾਹੀਆ ਖਾਨ ਨਾਲ ਜੁੜਿਆ ਰਿਹਾ । ਉਸਦੀ ਮੌਤ 2002 ਚ ਹੋਈ ਸੀ। 
ਅਖਤਰ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਸ਼ਹਿਰ ਗੁਜਰਾਤ ਚ 1931-32 ਚ ਹੋਇਆ ਤੇ ਉਸਦਾ ਨਿਕਾਹ ਉਸਤੋੰ ਉਮਰ ਚ ਕਾਫੀ ਵੱਡੇ ਪੁਲਸ ਅਫਸਰ ਮੋਇਜ਼ ਜੇ ਨਾਲ ਹੋਇਆ ਸੀ । ਉਸਦੇ ਬੁਰਕਾ ਨਾ ਪਾਉਣ ਕਰਕੇ ਉਸਦਾ ਪਤੀ ਖਫਾ ਰਹਿੰਦਾ ਸੀ ਤੇ ਉਹ ਆਖਰ ਲੜਕੇ ਆਪਣੇ ਛੇ ਬੱਚਿਆੰ ਨੂੰ ਨਾਲ ਲੈਕੇ ਘਰ ਛੱਡਕੇ ਚਲੀ ਗਈ । 
ਮਈ 2002 ਚ ਉਸਨੇ Newsline ਨੂੰ ਦਿੱਤੀ ਇੰਟਰਵਿਊ ਚ ਦੱਸਿਆ ਕਿ, “ ਮੈੰ ਮਰਦਾਂ ਨੂੰ ਉਹਨਾਂ ਦੀ ਖੇਡ ਚ ਹਰਾਉਣਾ ਚਾਹੁੰਦੀ ਸੀ । ਜਿਵੇੰ ਕਿ ਮੇਰਾ ਪਤੀ ਫੋਰਸ ਚ ਸੀ ਤੇ ਮੈੰ ਅਕਸਰ ਹੀ ਉੱਚੇ ਅਹੁਦੇ ਵਾਲੇ ਅਫਸਰਾਂ ਨੂੰ observe ਕਰਦੀ ਰਹਿੰਦੀ ਸੀ ਤੇ ਮੈੰ ਦੇਖਿਆ ਕਿ ਉਹਨਾੰ ਨੂੰ ਭੜਾਸ ਕੱਢਣ ਲਈ ਇੱਕ ਰੌਸ਼ਨਦਾਨ ਚਾਹੀਦਾ ਹੁੰਦਾ ਤੇ ਉਹ ਰੌਸ਼ਨਦਾਨ ਹੋਣਾ ਵੀ ਬਿਸਤਰ ਚ ਚਾਹੀਦਾ । ਕੋਈ ਜਿੰਨਾ ਵੱਡਾ ਆਦਮੀ ਹੋਵੇਗਾ, ਉਸ ਤੋੰ ਵੱਡੀ ਉਸਦੀ ਮੰਗ ਤੇ ਇੱਛਾ ਹੋਵੇਗੀ ।”
ਉਸਦਾ ਇੱਕ ਤਕੀਆ ਕਲਾਮ ਹੁੰਦਾ ਸੀ ‘ਮੀਆੰ ਦੀ ਜੁੱਤੀ, ਮੀਆੰ ਦੇ ਸਿਰ’ ਤੇ ਉਸਨੇ ਵੇਸਵਾਗਮਨੀ ਦਾ ਕਾਰੋਬਾਰ ਚਲਾ ਲਿਆ । ਉਸਨੂੰ ਇਸ ਕੰਮ ਦਾ ਕੋਈ ਤਜਰਬਾ ਨਹੀੰ ਸੀ ਪਰ ਕਲੱਬਾੰ ਚ ਲਗਾਤਾਰ ਆਉਣਾ ਜਾਣਾ ਕਰਕੇ ਤਕੜੇ ਲੋਕ ਉਸਦੇ ਸੰਪਰਕ ਚ ਸੀ । ਇਹਨਾੰ ਕਰਕੇ ਹੀ ਉਸਦਾ ਮੇਲ ਯਾਹੀਆ ਖਾਨ ਨਾਲ ਹੋਇਆ ਤੇ ਤਾਨਾਸ਼ਾਹ ਨੂੰ ਉਸ ਨਾਲ ਪਿਆਰ ਹੋ ਗਿਆ । 1969-71 ਦੌਰਾਨ ਉਹ ਪਾਕਿਸਤਾਨ ਦੀ ਸਭ ਤੋੰ ਤਾਕਤਵਰ ਔਰਤ ਸੀ ਤੇ ਯਾਹੀਆ ਖਾਨ ਦੀ ‘the muse and mistress’ ਦੇ ਤੌਰ ਤੇ ਜਾਣੀ ਜਾਂਦੀ ਸੀ । 
ਜਨਰਲ ਰਾਣੀ ਕੋਲ ਕੋਈ ਅਧਿਕਾਰਤ ਅਹੁਦਾ ਨਹੀੰ ਸੀ ਪਰ ਫਿਰ ਵੀ ਉਸਤੇ ਕੋਈ ਪ੍ਰੋਟੋਕੋਲ ਲਾਗੂ ਨਹੀੰ ਹੁੰਦਾ ਸੀ ਤੇ ਉਸਦੇ ਹੁਕਮ ਤੋੰ ਬਿਨਾ ਪੱਤਾ ਵੀ ਨਹੀੰ ਹਿੱਲਦਾ ਸੀ ਪਾਕਿਸਤਾਨ ਚ ।

ਕਾਫੀ ਸਮਾੰ ਪਹਿਲਾੰ ਅਰੂਸਾ ਆਲਮ ਇੱਕ SAFMA ਨਾਮ ਦੇ ਸੰਗਠਨ ਦੀ ਮੈੰਬਰ ਸੀ ( south asia free media association) । ਇਹ ਸੰਗਠਨ ਭਾਰਤ ਪਾਕਿਸਤਾਨ ਚ ਸੰਬੰਧ ਸੁਖਾਵੇੰ ਕਰਕੇ ਦੋਸਤਾਨਾ ਵਧਾਉਣ ਲਈ ਕੰਮ ਕਰ ਰਿਹਾ ਸੀ । ਸੰਗਠਨ ਦੇ ਇਸ ਮਿਸ਼ਨ ਤਹਿਤ ਸਿਆਸਤਦਾਨਾੰ ਤੇ ਪੱਤਰਕਾਰਾਂ ਦਾ ਇੱਕ ਦੂਜੇ ਦੇ ਮੁਲਕ ਆਉਣਾ ਜਾਣਾ ਲੱਗਿਆ ਰਹਿੰਦਾ ਸੀ । ਜਦੋੰ ਇਮਤਿਆਜ਼ ਆਲਮ ਨੇ ਅਰੂਸਾ ਆਲਮ ਨੂੰ ਇਸ ਚ ਸ਼ਾਮਲ ਕੀਤਾ ਤਾੰ 2004 ਚ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ ਦੀ ਮੁਲਾਕਾਤ ਹੋਈ । 
ਅਰੂਸਾ ਦੀ ਉਮਰ ਇਸ ਵਕਤ 63 ਸਾਲ ਹੈ ਤੇ ਉਸਦੇ ਦੋ ਬੇਟੇ ਨੇ , ਇੱਕ ਸੰਗੀਤਕਾਰ ਹੈ, ਤੇ ਉਸਦਾ ਆਪਣਾ ਖੁਦ ਦਾ ਮਿਊਜ਼ਿਕ ਬੈੰਡ ਹੈ । ਜਨਰਲ ਰਾਣੀ ਦੇ ਪਤੀ ਵਾਂਗੂ ਅਰੂਸਾ ਦਾ ਪਤੀ ਕੌਣ ਹੈ, ਉਸਦੀ ਕੀ ਹਸਤੀ ਹੈ, ਕਈ ਸਾਲ ਪਹਿਲਾੰ ਦਾ ਹੀ ਉਸਨੂੰ ਭੁਲਾ ਦਿੱਤਾ ਗਿਆ ਹੈ । 
ਪੱਤਰਕਾਰਤਾ ਦੇ ਸਮੇੰ ਦੌਰਾਨ ਉਸਦਾ ਬਹੁਤਾ ਵਾਹ ਮਿਲਟਰੀ ਨਾਲ ਰਿਹਾ ਸੀ ਤੇ ਉਸਦੀ ਹੀ ਤਫਤੀਸ਼ ਕਰਕੇ Agosta- 90 B ਪਣਡੁੱਬੀ ਦੀ ਖਰੀਦ ਚ ਹੋਏ ਘੋਟਾਲੇ ਦਾ ਪਰਦਾਫਾਸ਼ ਹੋਇਆ ਸੀ । ਇਸ ਕਰਕੇ ਮੌਕੇ ਦੇ ਨੇਵੀ ਚੀਫ ਮਨਸੁਰੁਲ ਹੱਕ ਦੀ 1997 ਚ ਗ੍ਰਿਫਤਾਰੀ ਹੋਈ ਸੀ । 
ਉਹ ਰਿਸ਼ਤਾ ਜਿਸਦੀ ਉਮਰ ਕੈਪਟਨ ਸਾਹਬ ਦੇ ਕਰੀਬੀ ਉਦੋੰ ਕੁਝ ਦਿਨ ਹੀ ਦੱਸ ਰਹੇ ਸੀ, ਉਹ ਡੇਢ ਦਹਾਕਾ ਪੂਰਾ ਕਰ ਚੁੱਕਾ ਹੈ ਤੇ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਵਾੰਗ ਅਰੂਸਾ ਵੀ ਪੰਜਾਬ ਦੀ first lady ਦਾ ਰੋਲ ਨਿਭਾ ਰਹੀ ਹੈ । ਜਿਸ ਤਰਾੰ ਯਾਹੀਆ ਖਾਨ ਤੱਕ ਪਹੁੰਚਣ ਦਾ ਰਾਹ ਜਨਰਲ ਰਾਣੀ ਰਾਹੀੰ ਜਾੰਦਾ ਸੀ, ਉਵੇੰ ਹੀ ਅਰੂਸਾ ਵੀ ਕੈਪਟਨ ਸਾਹਬ ਦੇ ਹਰ ਵਕਤ ਨਾਲ ਦੇਖੀ ਜਾ ਸਕਦੀ ਹੈ, ਚਾਹੇ ਉਹ ਸਹੁੰ ਚੱਕ ਸਮਾਗਮ ਹੋਵੇ, ਕਿਤਾਬ ਰਿਲੀਜ਼ ਸਮਾਗਮ ਹੋਵੇ, ਜਾੰ ਅਰੂਸਾ ਦਾ ਜਨਮ ਦਿਨ ਹੋਵੇ । ਉਸਨੂੰ ਅਕਸਰ ਹੀ ਤਸਵੀਰਾੰ ਲਈ ਪੋਜ਼ ਤੇ ਇੰਟਰਵਿਊ ਦਿੰਦੇ ਦੇਖਿਆ ਜਾ ਸਕਦਾ ਹੈ । ਉਸਨੂੰ ਇੱਕੀਵੀੰ ਸਦੀ ਦੇ ਭਾਰਤੀ ਨੇਤਾ ਦੀ muse and mentor ਕਿਹਾ ਜਾ ਸਕਦਾ ਹੈ ।

( muse and mistress ਸ਼ਬਦ ਦਾ ਇਸਤੇਮਾਲ ਲੌਰਨਾ ਵਿਸ਼ਾਰਟ ਲਈ ਕੀਤਾ ਗਿਆ ਸੀ, ਉਹ ਮਹਾਨ ਕਲਾਕਾਰ ਲੌਰੀ ਲੀ ਦੀ ਪ੍ਰੇਮਿਕਾ ਸੀ )

ਸਾਰਾ ਲੇਖ ਪੜ ਲੈਣ ਤੋੰ ਬਾਦ ਤੁਸੀੰ ਸੋਚਦੇ ਹੋਣਾ ਕਿ 1960 ਤੇ 2018 ਚ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਵਾਲੀਆੰ ਦੋ ਔਰਤਾੰ ਚ ਕੀ ਸਮਾਨਤਾ ਹੈ ਕਿ ਦੋਵਾੰ ਦਾ ਨਾਲੋ ਨਾਲ ਜ਼ਿਕਰ ਕੀਤਾ ਗਿਆ ਹੈ । ਇਸਦੀ ਵਜਾ ਇਹ ਹੈ ਕਿ ਅਕਲੀਮ ਅਖਤਰ, ਅਰੂਸਾ ਆਲਮ ਦੀ ਮਾਂ ਸੀ ।