ਤੁਹਾਡਾ ਜ਼ੁਲਮ ਹੀ ਸਾਡੇ ਸੰਘਰਸ਼ ਨੂੰ ਭੜਕਾਉਂਦਾ ਹੈ…”(ਪੁਲਵਾਮਾ ਹਮਲੇ ਦਾ ਇਕ ਪੱਖ ਇਹ ਵੀ)

0
88

ਆਕਲੈਂਡ (17 ਫਰਵਰੀ) : ਪੁਲਵਾਮਾ ਵਿਚ ਵੀਰਵਾਰ ਨੂੰ ਹੋਏ ਹਮਲੇ ਵਿਚ ਭਾਰਤ ਸਰਕਾਰ ਦੇ ਨੀਮ ਫੌਜੀ ਦਸਤੇ ਸੀ.ਆਰ.ਪੀ.ਐਫ. ਦੇ 42 ਨੀਮ-ਫੌਜੀ ਮਾਰੇ ਗਏ। ਭਾਰਤ ਸਰਕਾਰ ਨੇ ਇਸ ਹਮਲੇ ਦਾ ਦੋਸ਼ ਪਾਕਿਸਤਾਨ ਸਿਰ ਮੜ੍ਹਦਿਆਂ ਫੌਜ ਨੂੰ ਆਪਣੇ ਤਰੀਕੇ ਨਾਲ ਇਸ ਹਮਲੇ ਦਾ ‘ਮੂੰਹ-ਤੋੜਵਾਂ ਜਵਾਬ’ ਦੇਣ ਦੀ ਖੁੱਲ੍ਹ ਦੇਣ ਦਾ ਐਲਾਨ ਕੀਤਾ ਹੈ।
ਭਾਰਤ ਸਰਕਾਰ ਦੇ ਪੱਖ ਤੋਂ ਹਮਲੇ ਵਿਚ ਮਾਰੇ ਗਏ ਫੌਜੀਆਂ ਦੇ ਪਰਵਾਰਾਂ ਦੇ ਦੁੱਖ ਨੂੰ ਬਿਆਨ ਕਰ ਰਿਹਾ ਹੈ, ਪਾਕਿਸਤਾਨ ਦੀ ਸਰਕਾਰ ਆਪਣੇ ਉੱਤੇ ਲੱਗ ਰਹੇ ਦੋਸ਼ਾਂ ਨੂੰ ਝੂਠ ਕਰਾਰ ਦੇ ਰਹੀ ਹੈ । ਇਸ ਸਾਰੇ ਦੇ ਦਰਮਿਆਨ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਅਦਿਲ ਦਰ ਤੇ ਉਸਦੇ ਪਰਵਾਰ ਬਾਰੇ ਸਕਰੌਲ ਡਾਟ ਇਨ (Scroll.in) ਵਿਚ ਸਫਾਵਤ ਜ਼ਰਗਰ ਦੀ ਇਕ ਲਿਖਤ ਛਪੀ ਹੈ ਜੋ ਕਿ ਇਸ ਮਸਲੇ ਬਾਰੇ ਇਕ ਵੱਖਰਾ ਪੱਖ ਬਿਆਨ ਕਰਦੀ ਹੈ।
14 ਫਰਵਰੀ ਦੀ ਸ਼ਾਮ ਨੂੰ ਜੈਸ਼-ਏ-ਮੁਹੰਮਦ ਵਲੋਂ ਇਕ 10 ਮਿੰਟ ਦਾ ਪਹਿਲਾਂ ਤੋਂ ਭਰਿਆ ਬੋਲਦਾ ਸੁਨੇਹਾ (ਵੀਡੀਓ) ਜਾਰੀ ਕੀਤਾ। ਇਹ ਸੁਨੇਹਾ 19 ਸਾਲਾਂ ਦੇ ਆਦਿਲ ਦਰ ਵਲੋਂ ਸੀ ਜਿਸ ਨੇ ਬਾਰੂਦ ਦੀ ਭਰੀ ਹੋਈ ਗੱਡੀ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਲਿਜਾ ਰਹੀ ਬੱਸ ਵਿਚ ਟੱਕਰ ਮਾਰ ਕੇ ਪੁਲਵਾਮਾਂ ਹਮਲੇ ਨੂੰ ਅੰਜਾਮ ਦਿੱਤਾ ਸੀ। ਅਹਿਮਦ ਦਰ ਉਰਫ ਵਾਕਾਸ ਕਮਾਂਡੋ ਪੁਲਵਾਮਾ ਦੇ ਗੁੰਦੀਬਾਗ ਇਲਾਕੇ ਦਾ ਰਹਿਣ ਵਾਲਾ ਸੀ ਤੇ ਮੰਨਿਆ ਜਾਂਦਾ ਹੈ ਕਿ ਉਸ ਨੂੰ ਸਿੱਧਾ ਜੈਸ਼-ਏ-ਮੁਹੰਮਦ ਦੇ “ਫਿਦਾਈਨ” ਦਸਤੇ ਵਿਚ ਭਰਤੀ ਕੀਤਾ ਗਿਆ ਸੀ।

ਅਰਬੀ ਵਿਚ ਫਿਦਾਈਨ ਦਾ ਮਤਲਬ ‘ਜਾਨ ਕੁਰਬਾਨ ਕਰਨ ਵਾਲਾ’ ਹੁੰਦਾ ਹੈ। ਖਬਰਖਾਨੇ ਰਾਹੀਂ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਇਸ ਵੀਡੀਓ ਸੁਨੇਹੇ ਵਿਚ ਅਹਿਮਦ ਦਰ ਨੇ ਭਾਰਤੀ ਤੇ ਕਸ਼ਮੀਰੀ ਮੁਸਲਮਾਨਾਂ ਦੀ ‘ਵਿਿਥਆ’ ਬਾਰੇ ਗੱਲ ਕੀਤੀ ਤੇ ਕਿਹਾ ਕਿ ‘ਤੁਹਾਡਾ ਜੁਲਮ ਸਾਡੇ ਜਿਹਾਦ ਨੂੰ ਭੜਕਾਉਂਦਾ ਹੈ’। ਉਸਨੇ ਦੱਖਣੀ ਕਸ਼ਮੀਰ ਵਲੋਂ ਲਹਿਰ ਵਿਚ ਪਾਏ ਜਾ ਰਹੇ ਹਿੱਸੇ ਦੀਆਂ ਸਿਫਤਾਂ ਕਰਦਿਆਂ ਉੱਤਰੀ ਤੇ ਕੇਂਦਰੀ ਕਸ਼ਮੀਰ ਦੇ ਲੋਕਾਂ ਨੂੰ ਵੀ ਇਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸੁਨੇਹੇ ਚ ਆਦਿਲ ਦਰ ਨੇ ਇਹ ਵੀ ਕਿਹਾ ਕਿ ‘ਜਦੋਂ ਤੱਕ ਇਹ ਸੁਨੇਹਾ ਤੁਹਾਡੇ ਤੱਕ ਪਹੁੰਚੇਗਾ ਮੈਂ ਜੰਨਤ ਵਿਚ ਹੋਵਾਂਗਾ’।

ਇਸ ਸੁਨੇਹੇ ਦੇ ਮੱਕੜਜਾਲ ਤੇ ਬਿਜਲ-ਸੱਥ ਉੱਤੇ ਫੈਲਣ ਤੋਂ ਕੁਝ ਘੰਟੇ ਪਹਿਲਾਂ ਆਦਿਲ ਦਰ ਨੇ ਇਕ ਬਾਰੂਦ ਨਾਲ ਭਰੀ ਹੋਈ ਸਕਾਰਪੀਓ ਗੱਡੀ ਨਾਲ ਜੰਮੂ-ਸ਼੍ਰੀਨਗਰ ਜਰਨੈਲੀ ਸੜਕ ਉੱਤੇ ਸੀ.ਆਰ.ਪੀ.ਐਫ. ਦੀਆਂ 70 ਗੱਡੀਆਂ ਦੇ ਕਾਫਲੇ ਵਿਚੋਂ ਇਕ ਬੱਸ ਵਿਚ ਟੱਕਰ ਮਾਰੀ।ਇਹ ਹਮਲਾ ਪੁਲਵਾਮਾ ਜਿਲ੍ਹੇ ਦੇ ਅਵੰਤੀਪੋਰਾ ਇਲਾਕੇ ਵਿਚ ਲੇਥਪੋਰਾ ਨੇੜੇ ਕੀਤਾ ਗਿਆ ਸੀ।
ਇਸ ਸੁਨੇਹੇ ਦੇ ਮੱਕੜਜਾਲ ਤੇ ਬਿਜਲ-ਸੱਥ ਉੱਤੇ ਫੈਲਣ ਤੋਂ ਕੁਝ ਘੰਟੇ ਪਹਿਲਾਂ ਆਦਿਲ ਦਰ ਨੇ ਇਕ ਬਾਰੂਦ ਨਾਲ ਭਰੀ ਹੋਈ ਸਕਾਰਪੀਓ ਗੱਡੀ ਨਾਲ ਜੰਮੂ-ਸ਼੍ਰੀਨਗਰ ਜਰਨੈਲੀ ਸੜਕ ਉੱਤੇ ਸੀ.ਆਰ.ਪੀ.ਐਫ. ਦੀਆਂ 70 ਗੱਡੀਆਂ ਦੇ ਕਾਫਲੇ ਵਿਚੋਂ ਇਕ ਬੱਸ ਵਿਚ ਟੱਕਰ ਮਾਰੀ।ਇਹ ਹਮਲਾ ਪੁਲਵਾਮਾ ਜਿਲ੍ਹੇ ਦੇ ਅਵੰਤੀਪੋਰਾ ਇਲਾਕੇ ਵਿਚ ਲੇਥਪੋਰਾ ਨੇੜੇ ਕੀਤਾ ਗਿਆ ਸੀ।
ਧਮਾਕੇ ਤੋਂ ਕੁਝ ਕੁ ਘੰਟਿਆਂ ਬਾਅਦ ਹੀ ਬੀਬੀਆਂ ਤੇ ਬੱਚਿਆ ਸਮੇਤ ਇਲਾਕਾ ਵਾਸੀ ਮੀਂਹ ਤੇ ਠੰਡ ਦੇ ਬਾਵਜੂਦ ਆਦਿਲ ਦਰ ਦੇ ਘਰ ਆਉਣੇ ਸ਼ੁਰੂ ਹੋ ਗਏ। ਦੋ ਮੰਜਿਲਾ ਮਕਾਨ ਉੱਤੇ ਜੈਸ਼-ਏ-ਮੁਹੰਮਦ ਦਾ ਝੰਡਾ ਟੰਗਿਆ ਹੋਇਆ ਸੀ।

ਆਦਿਲ ਦਰ ਦਾ ਪਿਤਾ, ਗ਼ੁਲਾਮ ਹੁਸੈਨ ਦਰ, ਆਪਣੇ ਗਵਾਂਡ ਵਿਚ ਆਪਣੇ ਭਰਾ ਦੇ ਘਰ ਵਿਚ ਅਫਸੋਸ ਕਰਨ ਆਏ ਲੋਕਾਂ ਨਾਲ ਘਿਿਰਆ ਬੈਠਾ ਸੀ। “ਉਹ ਬਹੁਤ ਜ਼ਿੰਮੇਵਾਰ ਬੱਚਾ ਸੀ” ਗ਼ੁਲਾਮ ਹੁਸੈਨ ਦਰ ਨੇ ਕਿਹਾ। ਉਹ ਆਪ ਘਰ-ਘਰ ਜਾ ਕੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਉਹਨੇ ਕਿਹਾ ਕਿ “ਜੇਕਰ ਉਹਦੀ (ਆਦਿਲ ਦਰ ਦੀ) ਜੇਬ ਵਿਚ ਦਸ ਰੁਪਏ ਹੁੰਦੇ ਸਨ ਤੇ ਉਹ ਵਿਚੋਂ ਪੰਜ ਘਰ ਲਈ ਦਿੰਦਾ ਸੀ ਤੇ ਉਹ ਘਰ ਦੇ ਕੰਮਾਂ ਵਿਚ ਆਪਣੀ ਮਾਂ ਦਾ ਹੱਥ ਵਟਾਂਉਂਦਾ ਹੁੰਦਾ ਸੀ”।

ਤਿੰਨ ਭਰਾਵਾਂ ਵਿਚੋਂ ਵਿਚਕਾਰਲਾ ਆਦਿਲ ਦਰ 12 ਜਮਾਤਾਂ ਪੜ੍ਹਿਆ ਸੀ ਤੇ ਫਿਰ ਉਸ ਨੇ ਧਰਮ ਦੀ ਸਿੱਖਿਆ ਲਈ ਸੀ। “ਉਹ ਮੌਲਵੀ ਬਣਨਾ ਚਾਹੁੰਦਾ ਸੀ ਤੇ ਉਸ ਨੇ ਕੁਰਾਨ ਦੇ 12 ਹਿੱਸੇ ਕੰਠ ਕਰ ਲਏ ਸਨ”, ਆਦਿਲ ਦਰ ਦੇ ਪਿਤਾ ਨੇ ਕਿਹਾ।“ਜਦੋਂ ਵੀ ਉਹਦੇ ਕੋਲ ਸਮਾਂ ਹੁੰਦਾ ਸੀ ਉਹ ਕੋਈ ਨਾ ਕੋਈ ਕੰਮ ਲੱਭ ਕੇ ਆਪਣੇ ਲਈ ਪੈਸੇ ਜੋੜ ਲੈਂਦਾ ਸੀ। 2017 ਵਿਚ ਉਹਨੇ ਨੇੜੇ ਦੇ ਹੀ ਇਕ ਆਰੇ ਤੇ ਲੱਕੜੀ ਦੇ ਡੱਬੇ ਬਣਾ ਕੇ 50-60 ਹਜ਼ਾਰ ਰੁਪਏ ਕਮਾਏ ਸਨ।
ਅਸੀਂ ਉਸ ਨੂੰ ਮਾਰਚ 19, 2018 ਨੂੰ ਆਖਰੀ ਵਾਰ ਵੇਖਿਆ ਸੀ”,ਉਹਦੇ ਪਿਤਾ ਨੇ ਕਿਹਾ। ਉਹ ਇਕ ਰਾਜ ਮਿਸਤਰੀ ਦੇ ਨਾਲ ਦਿਹਾੜੀਆਂ ਲਾਉਂਦਾ ਸੀ। ਉਸ ਦਿਨ ਉਹ ਦੁਪਹਿਰ ਦੀ ਰੋਟੀ ਖਾਣ ਘਰ ਆਇਆ ਤੇ ਫਿਰ ਸੈਕਲ ਲੈ ਕੇ ਘਰੋਂ ਚਲਾ ਗਿਆ। “ਕੁਝ ਦਿਨਾਂ ਬਾਅਦ, ਆਦਿਲ ਦਰ ਦੀ ਬੰਦੂਕ ਨਾਲ ਇਕ ਤਸਵੀਰ ਬਿਜਲ-ਸੱਥ ਉੱਤੇ ਫੈਲ ਗਈ” ਆਦਿਲ ਦਰ ਦੇ ਪਿਤਾ ਨੇ ਦੱਸਿਆ। “ਸਾਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਇਹ ਰਾਹ ਚੁਣੇਗਾ” ਉਹਨੇ ਕਿਹਾ।

ਪੁਲਿਸ ਮੁਤਾਬਕ ਆਦਿਲ ਦਰ ਨੂੰ ਜੈਸ਼-ਏ-ਮੁਹੰਮਦ ਦੀ ਫਿਦਾਈਨ ਟੁੱਕੜੀ ‘ਚ ਪਹਿਲੇ ਫਿਦਾਈਨ ਫਰਦੀਨ ਅਹਿਮਦ ਖਾਂਦੇ ਦੇ 2018 ਵਿਚ ਮਾਰੇ ਜਾਣ ਤੋਂ ਬਾਅਦ ਸ਼ਾਮਲ ਹੋਇਆ ਸੀ। ਖਾਂਦੇ ਉਸ ਟੁਕੜੀ ਚ ਸ਼ਾਮਲ ਸੀ ਜਿਸ ਨੇ ਸੀ.ਆਰ.ਪੀ.ਐਫ. ਦੇ ਲੈਥਪੋਰਾ ਕੈਂਪ ਉੱਤੇ ਜਨਵਰੀ 2018 ਵਿਚ ਹਮਲਾ ਕਰਕੇ ਤਿੰਨ ਨੀਮ ਫੌਜੀਆਂ ਨੂੰ ਮਾਰ ਦਿੱਤਾ ਸੀ।
ਜਦੋਂ ਆਦਿਲ ਦਰ ਦਾ ਪਰਵਾਰ ਇਹ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਦਾ ਮੁੰਡਾ ਕਸ਼ਮੀਰ ਵਿਚਲੇ ਇਸ ਵੱਡੇ ਹਮਲੇ ਦਾ ਚਿਹਰਾ-ਮੁਹਰਾ ਕਿਵੇਂ ਬਣ ਗਿਆ ਤਾਂ ਉਹਨਾਂ ਨੂੰ 2016 ਦੀ ਇਕ ਘਟਨਾ ਚੇਤੇ ਆਉਂਦੀ ਹੈ। “ਇਕ ਇਨ ਉਸ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਐਸ.ਟੀ.ਐਫ. ਦੇ ਬੰਦਿਆਂ ਨੇ ਉਹਨੂੰ ਰੋਕ ਲਿਆ ਤੇ ਉਹਦੇ ਕੋਲੋਂ ਨੱਕ ਨਾਲ ਲਕੀਰਾਂ ਕਢਵਾਈਆਂ”, ਆਦਿਲ ਦਰ ਦੇ ਪਿਤਾ ਨੇ ਦੱਸਿਆ।