ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਧਾਨ ਸਭਾ ਵਿੱਚ ਖੋਲਿਆ ਸੁਮੇਧ ਸੈਣੀ ਦੇ ਜ਼ੁਲਮਾਂ ਦਾ ਚਿੱਠਾ…

0
459

ਅਾਕਲੈਂਡ (29 ਅਗਸਤ) : ਪੰਜਾਬ ਵਿਧਾਨ ਸਭਾ ਵਿੱਚ ਹੋਈ ਬਹਿਸ ਦੌਰਾਨ ਅੱਜ ਪੰਜਾਬ ਕਾਂਗਰਸ ਦੇ ਵਿਧਾਇਕ ਤੇ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੇ ਜ਼ੁਲਮਾਂ ਦਾ ਚਿੱਠਾ ਖੋਲ੍ਹ ਕੇ ਵਿਧਾਨ ਸਭਾ ਵਿੱਚ ਰੱਖਿਆ ਤੇ ਪੰਜਾਬ ਦੇ ਇਸ ਬਦਨਾਮ ਪੁਲਿਸ ਅਫਸਰ ਨੂੰ ਸਾਫ ਸ਼ਬਦਾਂ ਵਿੱਚ ਕਾਤਲ ਕਰਾਰ ਦਿੰਦਿਆਂ ਉਸ ਦੀ ਗ੍ਰਿਫਤਾਰੀ ਲਈ ਠੋਸ ਕਦਮ ਚੁੱਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਿਆ।
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਭਾਸ਼ਣ ਦੌਰਾਨ ਕੁਲਵੰਤ ਸਿੰਘ ਵਕੀਲ, ਉਹਨਾਂ ਦੀ ਪਤਨੀ ਅਤੇ ਦੁੱਧ ਚੁੰਗਦੀ ਬੱਚੀ ਨੂੰ ਮਾਰ ਮੁਕਾਉਣ ਅਤੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਬਜੁਰਗਾਂ ਤੋਂ ਬੱਚਿਆਂ ਤੱਕ ਨੂੰ ਕੋਹ-ਕੋਹ ਕੇ ਮਾਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਗਲਾਂ ਨੇ ਵੀ ਸਿੱਖਾਂ ਉੱਤੇ ਜ਼ੁਲਮ ਕੀਤੇ ਸਨ ਅਤੇ ਤਸੀਹਿਆਂ ਦੇ ਬਹੁਤ ਭਿਆਨਕ ਤਰੀਕੇ ਅਪਣਾਏ ਸਨ ਪਰ ਉਹਨਾਂ ਵੀ ਸਿੱਖਾਂ ਨੂੰ ਜ਼ਿਉਂਦੇ ਨਹੀਂ ਸੀ ਸਾੜਿਆ ਜੋ ਕਿ ਸੁਮੇਧ ਸੈਣੀ ਦੀਆਂ ਧਾੜਾਂ ਅਤੇ ਉਸਦੇ ਖਾਸਮ-ਖਾਸ ਨਕਲੀ ਨਿਹੰਗ ਪੂਹਲੇ ਨੇ ਕੀਤਾ।
ੳੁਨਾਂ ਇਹ ਵੀ ਖੁਲਾਸਾ ਕੀਤਾ ਕਿ ਉਸਨੂੰ ਕਈ ਲੋਕ ਇਹ ਸਲਾਹਾਂ ਦੇ ਰਹੇ ਸਨ ਕਿ ਉਹ ਸੁਮੇਧ ਸੈਣੀ ਦਾ ਜ਼ਿਕਰ ਵਿਧਾਨ ਸਭਾ ਵਿੱਚ ਨਾ ਕਰੇ ਕਿਉਂਕਿ ‘ਸੁਮੇਧ ਸੈਣੀ ਬਹਤ ਖਤਰਨਾਕ ਹੈ’।