ਦਿਉਲ ਪਰਿਵਾਰ ਵੱਲੋਂ ਦੂਸਰੇ ਸਾਲ ਦੀ ਸਕਾਲਰਸ਼ਿਪ ਪ੍ਰਦਾਨ… 

0
274

ਅਾਕਲੈਂਡ (14 ਅਗਸਤ) : ਮਰਹੂਮ ਸੂਬੇਦਾਰ ਮੇਜਰ ਗੁਰਚਰਨ ਸਿੰਘ ਦਿਉਲ ਦੀ ਯਾਦ ਵਿੱਚ ਦਿਉਲ ਪਰਿਵਾਰ ਸਮਾਜਿਕ ਚੇਤਨਾ ਸੁਸਾਇਟੀ (ਰਜਿ:) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਦਸਵੀਂ ਚੋ ਪਹਿਲੇ ਤਿੰਨ ਸਥਾਨਾਂ ਤੇ ਰਹੇ ਵਿਦਿਆਰਥੀਆ ਅੰਜਲੀ , ਰਾਜਦੀਪ ਸਿੰਘ ਤੇ ਕਰਮਜੀਤ ਕੌਰ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ । ਇੱਥੇ ਜਿਕਰਯੋਗ ਹੈ ਕਿ ਸੂਬੇਦਾਰ ਮੇਜਰ ਗੁਰਚਰਨ ਸਿੰਘ ਦਿਉਲ ਜੋ ਲੰਬਾ ਸਮਾਂ ਸਕੂਲ ਦੀ ਵਿਕਾਸ ਕਮੇਟੀ ਦੇ ਮੁੱਖੀ ਰਹੇ ਸਨ ਦੇ ਦੇਹਾਂਤ ਮਗਰੋਂ ਉਹਨਾਂ ਦੇ ਪਰਿਵਾਰ ਵੱਲੋਂ ਦੋ ਲੱਖ ਰੁਪਏ ਸਕੂਲ ਦੇ ਨਾਮ ਫਿਕਸ ਡਿਪਾਜਟ ਕਰਵਾਏ ਸਨ ਜ਼ਿਹਨਾਂ ਦੇ ਵਿਆਜ ਨਾਲ ਉਕਤ ਸਕਾਲਰਸ਼ਿਪ ਦਾ ਮੁੱਢ ਬੰਨਿਆਂ ਸੀ । ਜਿਸਦੇ ਤਹਿਤ ਇਹ ਦੂਸਰਾ ਸਮਾਗਮ ਆਯੋਜਿਤ ਕੀਤਾ ਗਿਆ । ਇਸ ਮੌਕੇ ਸੂਬੇਦਾਰ ਮੇਜਰ ਗੁਰਚਰਨ ਸਿੰਘ ਦਿਉਲ ਦੇ ਧਰਮ ਪਤਨੀ ਅਤੇ ਸੁਸਾਇਟੀ ਦੇ ਉੱਪ ਚੇਅਰਮੈਨ ਪਰਮਜੀਤ ਕੌਰ , ਪ੍ਰਧਾਨ ਤਰਨਦੀਪ ਸਿੰਘ ਬਿਲਾਸਪੁਰ , ਮੀਤ ਪ੍ਰਧਾਨ ਮਹਿੰਦਰ ਸਿੰਘ ਦਿਉਲ , ਖ਼ਜ਼ਾਨਚੀ ਕੈਪਟਨ ਮੇਜਰ ਸਿੰਘ , ਜਰਨਲ ਸਕੱਤਰ ਹਰਵੀਰ ਹੈਰੀ , ਸਕੱਤਰ ਬਿੱਕਰ ਸਿੰਘ , ਦੀ ਬਿਲਾਸਪੁਰ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਵੀਰ ਮਿੱਠੂ , ਚੇਅਰਮੈਨ ਬੂਟਾ ਸਿੰਘ , ਜਸਪਾਲ ਸਿੰਘ , ਜਗਤਾਰ ਦਿਉਲ ਨਿਊਜੀਲੈਂਡ , ਕਰਮਜੀਤ ਦਿਉਲ , ਮਨੀ ਧਾਲੀਵਾਲ ਆਦਿ ਹਾਜਿਰ ਸਨ । ਇਸ ਮੌਕੇ ਸਟੇਜ ਦੀ ਜਿੰਮੇਵਾਰੀ ਮਾਸਟਰ ਗੁਰਮੇਲ ਬੌਡੇ ਨੇ ਨਿਭਾਈ ਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਪ੍ਰੀਤਮ ਸਿੰਘ ਧਾਲੀਵਾਲ ਨੇ ਸਕੂਲ ਵਿੱਚ ਕੀਤੇ ਕਾਰਜਾਂ ਉੱਪਰ ਚਾਨਣਾ ਪਾਇਆ।