ਧੋਖੇਬਾਜ਼ ਪਰਵਾਸੀ ਜੋ ਭਾਰਤੀ ਪਾਸਪੋਰਟ ਧਾਰਕ ਹਨ ਦੇ ਪਾਸਪੋਰਟ ਹੋਣਗੇ ਰੱਦ , ਡਾਕਟਰ ਧਰਮਵੀਰ ਗਾਂਧੀ ਦੁਅਾਰਾ ਪੇਸ਼ ਕੀਤੇ ੳੁਨਾਂ ਪੰਜ ਅੈਨਅਾਰਅਾਈ ਲਾੜਿਆ ਦੇ ਪਾਸਪੋਰਟ ਰੱਦ…

0
291

ਅਾਕਲੈਂਡ (30 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਭਾਰਤੀ ਸਰਕਾਰ ਵਲੋਂ ਪਹਿਲੀ ਵਾਰ ਅਤੇ ਬਹੁਤ ਹੀ ਮਹੱਤਵਪੂਰਨ ਮੁੱਦੇ ਨੂੰ ਮੁੱਖ ਰੱਖਦਿਅਾਂ ੳੁਨਾਂ ਪੰਜ ਅੈਨਅਾਰਅਾਈ ਲਾੜਿਅਾਂ ਦੇ ਪਾਸਪੋਰਟ ਰੱਦ ਕੀਤੇ ਗਏ ਹਨ, ਜਿੰਨਾਂ ਵਲੋਂ ਅਾਪਣੀਅਾਂ ਪਤਨੀਅਾਂ ਨੂੰ ਇੰਡੀਅਾ ਵਿੱਚ ਵਿਅਾਹ ਤੋਂ ਕੁਝ ਸਮੇਂ ਬਾਅਦ ਹੀ ਰੁਲਣ ਲਈ ਛੱਡ ਦਿੱਤਾ ਗਿਅਾ ਸੀ | 
ਦੱਸਣਯੋਗ ਹੈ ਕਿ ਇਸ ਫੈਸਲੇ ਨੂੰ ਸਿਰੇ ਚੜਾੳੁਣ ਪਿੱਛੇ "ਦ ਯੁਨੀਅਨ ਵੂਮੈਨ ਅਤੇ ਚਾਈਲਡ ਡਵੈਲਪਮੈਂਟ ਮਨਿਸਟਰੀ" ਦੀ ਸ਼ਿਫਾਰਿਸ਼ ਦਾ ਅਹਿਮ ਯੋਗਦਾਨ ਹੈ ਅਤੇ ਇਹ ਪਹਿਲੀ ਵਾਰ ਹੋਇਅਾ ਹੈ ਕਿ ਅੈਮਈ ਦੀ ਵੈੱਬਸਾਈਟ ਰਾਂਹੀ ਡਬਲਯੂ ਸੀਡੀ ਮਨਿਸਟਰੀ ਵਲੋਂ ਜਾਰੀ ਕੀਤੇ ਗਏ ਵਾਰੰਟਾਂ ਨੂੰ ਮਾਨਤਾ ਦਿੱਤੀ ਗਈ ਹੋਵੇ |
ਮਨਿਸਟਰੀ ਦੇ ਇਸ ਫੈਸਲੇ ਤੋਂ ਬਾਅਦ ਹੁਣ ਅਾਸ ਬੱਝੀ ਹੈ ਕਿ ਜਿੰਨਾਂ ਅੈਨਅਾਰਅਾਈ ਲਾੜਿਅਾਂ ਦੁਅਾਰਾ ਇੰਡੀਅਾ ਵਿੱਚ ਵਿਅਾਹ ਕਰਵਾ ਕੇ ਕਈ ਹਜ਼ਾਰਾਂ ਕੁੜੀਅਾਂ ਨੂੰ ਰੁਲਣ ਲਈ ਛੱਡ ਦਿੱਤਾ ਗਿਅਾ ਹੈ | ੳੁਨਾਂ ਤੇ ਨਕੇਲ ਕੱਸੀ ਜਾ ਸਕੇਗੀ ਅਤੇ ੳੁਨਾਂ ਤੇ ਹੋਰ ਵਧੇਰੇ ਸਖਤ ਕਾਰਵਾਈ ਵੀ ਕੀਤੀ ਜਾ ਸਕੇਗੀ | 
ਜਿਕਰਯੋਗ ਹੈ ਕਿ ਜਿੰਨਾਂ ਪੰਜ ਅੈਨਅਾਰਆਈਅਾਂ ਦੇ ਪਾਸਪੋਰਟ ਰੱਦ ਕੀਤੇ ਗਏ ਹਨ, ੳੁਨਾਂ ਦੀ ਸ਼ਿਕਾਇਤ ਡਾ. ਧਰਮਵੀਰ ਗਾਂਧੀ ਦੁਅਾਰਾ ਕੀਤੀ ਗਈ ਸੀ |