ਨਾਰੋਵਾਲ ਦੀ ਨਾਨਕ ਪੈਲੇਸ ਦੀ ਇਮਾਰਤ ਦਾ ਸੱਚ…

0
53

ਆਕਲੈਂਡ (31 ਮਈ) : ਨਾਰੋਵਾਲ ਦੀ 'ਨਾਨਕ ਪੈਲੇਸ' ਨਾਮ ਦੀ ਇਮਾਰਤ ਦਾ ਸੱਚ

ਬੀਤੇ ਦੋ ਤਿੰਨ ਦਿਨ੍ਹਾਂ ਤੋਂ ਪਾਕਿਸਤਾਨੀ ਪੰਜਾਬ ਦੇ ਸ਼ਹਿਰ ਨਾਰੋਵਾਲ ਦੀ ਇੱਕ ਪੁਰਾਣੀ ਇਮਾਰਤ ਆਪਣੇ ਨਾਮ 'ਨਾਨਕ ਪੈਲੇਸ' ਕਰਕੇ ਖਬਰਾਂ ਵਿੱਚ ਬਣੀ ਹੋਈ ਹੈ ।

ਖਬਰਾਂ ਮੁਤਾਬਕ ਅੱਜ ਸਵੇਰੇ ਕੈਪਟਨ ਨੇ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਉਤੇ ਜ਼ੋਰ ਪਾ ਕੇ 'ਗੁਰੂ ਨਾਨਕ ਸਾਹਿਬ ਦੀ ਯਾਦਗਾਰ' ਨੂੰ ਮੁੜ੍ਹ ਉਸਾਰਨ ਲਈ ਕਹਿਣ ।

ਭਾਰਤ ਦੇ ਇਹਨਾਂ ਸਿਆਸੀ ਲੀਡਰਾਂ ਤੇ ਮੀਡੀਆ ਉਤੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਪਾਕਿਸਤਾਨ ਦੇ ਖਿਲਾਫ ਇਹ ਪਰ ਦੀਆਂ ਡਾਰਾਂ ਬਣਾਉਂਦੇ ਹਨ ।

'ਨਾਨਕ ਪੈਲੇਸ' ਨਾਮ ਦੀ ਇਸ ਇਮਾਰਤ ਦੀ ਸੱਚਾਈ ਇਹ ਹੈ ਕਿ ਇਹ ਕੋਈ ਗੁਰਦਵਾਰਾ ਜਾਂ ਧਾਰਮਿਕ ਯਾਦਗਾਰ ਵੀ ਨਹੀਂ ਹੈ । ਇਹ ਇੱਕ ਹਵੇਲੀ ਹੈ, ਜਿਸ ਦਾ ਸਿੱਖ ਮਾਲਕ 'ਨਾਨਕ ਸਿੰਘ' ੪੭ ਵੇਲੇ ਇਸ ਨੂੰ ਛੱਡ ਕੇ ਚਲਾ ਗਿਆ ਸੀ ।

ਇਹ ਚਾਰ ਮੰਜ਼ਿਲਾ ਲਾਵਾਰਿਸ ਪਈ ਹਵੇਲੀ ਹੁਣ ਖੰਡਰ ਬਣ ਗਈ ਹੋਈ ਸੀ, ਤੇ ਇਸ ਨੂੰ ਕੁੱਝ ਗਰੀਬ ਲੋਕਾਂ ਨੇ ਆਪਣਾ ਬਸੇਰਾ ਬਣਾ ਲਿਆ ਹੋਇਆ ਸੀ । ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦੀ ਬੇਨਤੀ ਤੇ ਇਸ ਨੂੰ ਖਤਰਨਾਕ ਸਮਝਦੇ ਹੋਏ ਢਾਹੁਣ ਦਾ ਫੈਸਲਾ ਲੋਕਲ ਹਕੂਮੱਤ ਵੱਲੋਂ ਕੀਤਾ ਗਿਆ ਸੀ ।

ਹੁਣ ਬਿਨ੍ਹਾਂ ਵਜਾ ਰੌਲਾ ਪੈ ਜਾਣ ਤੋਂ ਬਾਦ ਨਾਰੋਵਾਲ ਦੇ ਡੀ ਸੀ ਨੇ ਇਸ ਨੂੰ ਸਰਕਾਰੀ ਕੰਟਰੋਲ ਵਿੱਚ ਲੈ ਕੇ ਉਥੇ ਪਹਿਰਾ ਬਿਠਾ ਦਿੱਤਾ ਹੈ । ਇਹ ਵੀ ਗੱਲ ਚੱਲ ਰਹੀ ਹੈ ਕਿ ਇਸ ਥਾਂ ਤੇ ਮਹਿਕਮਾ ਔਕਾਫ ਵੱਲੋਂ ਕੋਈ ਯਾਦਗਾਰ ਬਣਾ ਦਿੱਤੀ ਜਾਵੇ ।

ਭਾਰਤੀ ਹਾਕਮਾਂ ਤੇ ਮੀਡੀਆ ਨੇ ਕਦੇ ਨਜ਼ਰ ਮਾਰੀ ਹੈ ਕਿ ਭਾਰਤ ਵਿੱਚ ਕਿੰਨੇ ਗੁਰਦਵਾਰੇ ਤੇ ਮਸਜਿਦਾਂ ਹਨ, ਜਿਨ੍ਹਾਂ ਉਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਤੇ ਮੰਦਿਰਾਂ ਵਿੱਚ ਬਦਲਿਆ ਗਿਆ ਹੈ । ਹਰਦੁਆਰ ਤੋਂ ਲੈ ਕੇ ਸਿਕਿਮ ਤੱਕ ਬੜ੍ਹੀ ਲੰਮੀ ਲਿਸਟ ਹੈ । ਬਾਬਰੀ ਮਸਜਿਦ ਹਾਲੇ ਕਿਸੇ ਨੂੰ ਵੀ ਭੁੱਲੀ ਨਹੀਂ ਹੈ ।

ਗਜਿੰਦਰ ਸਿੰਘ, ਦਲ ਖਾਲਸਾ ।