ਨਿੳੂਜ਼ੀਲੈਂਡ ਦੇ ਅੈਨਅਾਰਅਾਈ ਲਾੜੇ ਸੁਖਦੀਪ ਸਿੰਘ ਨੇ ਦਿੱਤਾ ਪੰਜਾਬ ਦੀ ਇੱਕ ਹੋਰ ਧੀ ਨੂੰ ਧੋਖਾ, ਇਨਸਾਫ ਦੀ ੳੁਡੀਕ ਵਿੱਚ ਪੂਨਮਪ੍ਰੀਤ ਕੌਰ…

0
348

ਅਾਕਲੈਂਡ (17 ਜੂਨ) : ਅੰਮ੍ਰਿਤਸਰ ਦੀ ਰਹਿਣ ਵਾਲੀ ਪੂਨਮਪ੍ਰੀਤ ਕੋਰ, ਜਿਸਦਾ ਕਹਿਣਾ ਹੈ ਕਿ ੳੁਸਦਾ ਵਿਅਾਹ ਨਿੳੂਜ਼ੀਲੈਂਡ ਰਹਿੰਦੇ ਸੁਖਦੀਪ ਸਿੰਘ ਨਾਲ 2017 ਵਿੱਚ ਹੋਇਅਾ ਸੀ | ਪਰ ਹੁਣ ੳੁਸਨੂੰ ਇਸ ਗੱਲ ਦੀ ਸ਼ਿਕਾਇਤ ਹੈ ਕਿ ਨਾ ਤਾਂ ੳੁਹ ੳੁਸਨੂੰ ਅਾਪਣੇ ਨਾਲ ਵਿਦੇਸ਼ ਲੈ ਕੇ ਗਿਅਾ ਅਤੇ ਨਾ ਹੀ ੳੁਸਦੇ ਘਰ ਪੈਦਾ ਹੋਈ ਬੇਟੀ ਦੀ ਖਬਰ ਸਾਰ ਲੈ ਰਿਹਾ ਹੈ |
ਜਾਣਕਾਰੀ ਅਨੁਸਾਰ ਪੂਨਮਪ੍ਰੀਤ ਕੌਰ ਇਕ ਵਾਰ ਤਾਂ ਸੁਖਦੀਪ ਨਾਲ ਨਿੳੂਜ਼ੀਲੈਂਡ ਚਲੀ ਗਈ ਸੀ, ਪਰ ਸੁਖਦੀਪ ਦੇ ਘਰਦਿਅਾਂ ਵਲੋਂ ਤੰਗ ਕੀਤੇ ਜਾਣ ਤੋਂ ਬਾਅਦ ਪੂਨਮਪ੍ਰੀਤ ਨੂੰ ਸੁਖਦੀਪ ਬਹਾਨੇ ਨਾਲ ਵਾਪਿਸ ਭਾਰਤ ਲੈ ਅਾਇਅਾ | ਜਦੋਂ ੳੁਹ ਭਾਰਤ ਅਾਈ ਤਾਂ ੳੁਹ 3 ਮਹੀਨੇ ਦੀ ਗਰਭਵਤੀ ਸੀ ਅਤੇ ਸੁਖਦੀਪ, ਪੂਨਮਪ੍ਰੀਤ ਨੂੰ ੳੁਸਦੇ ਮਾਪਿਅਾਂ ਦੇ ਘਰ ਛੱਡ ਗਿਅਾ | ਜਿਸ ਤੋਂ ਬਾਅਦ ਹੁਣ ਤੱਕ ੳੁਸਨੇ ਪੂਨਪ੍ਰੀਤ ਦੀ ਸਾਰ ਨਹੀਂ ਲਈ |
ਜਦੋਂ ਸੁਖਦੀਪ ਦੇ ਘਰਦਿਅਾਂ ਨਾਲ ਇਸ ਬਾਬਤ ਗੱਲ ਕੀਤੀ ਗਈ ਤਾਂ ੳੁਹ ਟਾਲ-ਮਟੋਲ ਕਰਦੇ ਨਜ਼ਰ ਅਾਏ | ਦੁੱਖ ਦੀ ਗੱਲ ਇਹ ਹੈ ਕਿ ਪੂਨਮਪ੍ਰੀਤ ਘਰ ਧੀ ਨੇ ਜਨਮ ਲਿਅਾ, ਪਰ ਇੰਨੀ ਵੱਡੀ ਖੁਸ਼ੀ ਮਿਲਣ ਦੇ ਬਾਵਜੂਦ ਵੀ ਸੁਖਦੀਪ ਦਾ ਦਿਲ ਨਹੀਂ ਪਸੀਜਿਅਾ | ਹੁਣ ਪੂਨਮਪ੍ਰੀਤ ਦੀ ਇਕੋ ਮੰਗ ਹੈ ਕਿ ੳੁਸਨੂੰ ਅਤੇ ੳੁਸਦੀ ਬੱਚੀ ਨੂੰ ਸੁਖਦੀਪ ਨਾਲ ਮਿਲਾਇਅਾ ਜਾਵੇ | 
ਪੂਨਪ੍ਰੀਤ ਅਨੁਸਾਰ ਸੁਖਦੀਪ ਅਾਪਣੇ ਘਰਦਿਅਾਂ ਦੇ ਦਬਾਅ ਵਿੱਚ ਅਾ ਕੇ ਅਜਿਹਾ ਵਿਵਹਾਰ ਕਰ ਰਿਹਾ ਹੈ | ਪੂਨਮਪ੍ਰੀਤ ਵਲੋਂ ਇਸ ਮਾਮਲੇ ਦੀ ਵਿਦੇਸ਼ ਮੰਤਰਾਲੇ ਵਿੱਚ ਸ਼ਿਕਾਇਤ ਕੀਤੀ ਗਈ ਹੈ |