ਪਰਮੀਸ਼ ਵਰਮਾ ਤੇ ਜਾਨਲੇਵਾ ਹਮਲਾ ਕਰਨ ਵਾਲੇ ਨੇ ਵਿਅਕਤੀ ਨੇ ਸ਼ੋਸ਼ਲ ਮੀਡੀਅਾ ਤੇ ਕਬੂਲਿਅਾ ਅਾਪਣਾ ਜੁਰਮ…

0
590

ਅਾਕਲੈਂਡ (14 ਅਪ੍ਰੈਲ) : ਮਸ਼ਹੂਰ ਗਾਇਕ ਤੇ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਹੋਇਆ ਹੈ। ਦੱਸਣਯੋਗ ਹੈ ਕਿ ਪਰਮੀਸ਼ ਵਰਮਾ 'ਤੇ ਹਮਲਾ ਕਰਨ ਵਾਲੇ ਦਿਲਪ੍ਰੀਤ ਸਿੰਘ ਨਾਮੀ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਹਮਲੇ ਦੀ ਗੱਲ ਨੂੰ ਕਬੂਲਿਆ ਹੈ। ਉਸ ਨੇ ਸਾਫ-ਸਾਫ ਸ਼ਬਦਾਂ 'ਚ ਕਿਹਾ ਹੈ ਕਿ ਇਹ ਹਮਲਾ ਉਸ ਨੇ ਕੀਤਾ ਹੈ। ਇਸ ਵਾਰ ਉਹ ਬਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ। ਦਿਲਪ੍ਰੀਤ ਨੇ ਪਰਮੀਸ਼ ਵਰਮਾ ਨੂੰ ਕਿਹਾ ਕਿ, ਉਦੋਂ ਤਾਂ ਬਹੁਤ ਚੈਲੇਂਜ ਕਰਦਾ ਸੀ ਕਿ ਫੁੱਲ ਜਾਣਕਾਰੀ ਹੈ, ਆਜਾ ਜਿਥੇ ਮਰਜ਼ੀ… ਬਹੁਤ ਬਚ ਬਚ ਕੇ ਨਿਕਲਦਾ ਰਿਹਾ ਹੈ ਤੇ ਹੁਣ ਧੱਕੇ ਚੜ੍ਹ ਹੀ ਗਿਆ।
ਦੂਜੇ ਪਾਸੇ ਪਰਮੀਸ਼ ਵਰਮਾ ਇਸ ਵੇਲੇ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਹਨ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ, ਕਥਿਤ ਤੌਰ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਇਹ ਪੋਸਟ ਕਰੀਬ 6 ਘੰਟੇ ਪਹਿਲਾਂ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਹੈ।