ਪੈਸਿਆਂ ਦੇ ਲਾਲਚ ਦੇ ਚੱਲਦੇ ਸੁਖਬੀਰ ਬਾਦਲ ਨੇ ਦੁਆਈ ਸੀ ਡੇਰਾ ਮੁਖੀ ਨੂੰ ਮੁਆਫ਼ੀ – ਜਾਖੜ 

0
213

ਅਾਕਲੈਂਡ (6 ਸਤੰਬਰ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਰਾਂਹੀ ਸੁਖਬੀਰ ਬਾਦਲ ਦੇ ਬਹੁਤ ਹੀ ਗੰਭੀਰ ਇਲਜ਼ਾਮ ਲਗਾਏ ਗਏ ਹਨ ।
ਸੁਨੀਲ ਕੁਮਾਰ ਜਾਖੜ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਸੁਖਬੀਰ ਬਾਦਲ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਦਾ ਕਾਰਨ ਉਹ 100 ਕਰੋੜ ਰੁਪਇਆ ਸੀ ਜੋ ਕਿ ਰਾਹਮ ਰਹੀਮ ਦੀ ਫਿਲਮ ਐਮ.ਐਸ.ਜੀ 2 ਦੀ ਹੋਣ ਵਾਲੀ ਕਮਾਈ ਦੇ ਮੁਨਾਫੇ ਵਜੋਂ ਸੁਖਬੀਰ ਬਾਦਲ ਮਿਲਣੇ ਸਨ।
ਉਨ੍ਹਾਂ ਦਾਅਵਾ ਕੀਤਾ ਕਿ ਇਹ ਸਭ ਕੁਝ ਸੁਖਬੀਰ ਨੇ ਲਾਲਚ ਵਿੱਚ ਕੀਤਾ। ਇਸ ਸਬੰਧਿਤ ਉਨ੍ਹਾਂ ਇਹ ਵੀ ਕਿਹਾ ਕਿ ਵਤਾਰ ਸਿੰਘ ਮੱਕੜ ਵੱਲੋਂ ਵੀ ਉਸ ਵੇਲੇ ਸੁਖਬਰੀ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਸੀ। ਪਰ ਪੈਸਿਆਂ ਦਾ ਲਾਲਚ ਸੁਖਬੀਰ ਨੂੰ ਨਾ ਰੋਕ ਸਕਿਆ ਅਤੇ ਅਕਾਲ ਤਖਤ ਤੋਂ ਰਾਮ ਰਹੀਮ ਨੂੰ ਮੁਆਫੀ ਦੁਆ ਦਿੱਤੀ।