ਪੰਜਾਬ ਦੀਆਂ 13 ਸੀਟਾਂ ਸਮੇਤ ਮਹਾਂ ਮੁਕਾਬਲੇ ‘ਤੇ ਅਪਡੇਟ

0
212

ਆਕਲੈਂਡ (23 ਮਈ): ਅੱਜ ਸਵੇਰ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਬੀਜੇਪੀ ਦੇ ਪੱਖ ਵਿੱਚ ਰੁਝਾਣ ਜੋ ਉਭਰ ਕੇ ਸਾਹਮਣੇ ਆਇਆ, ਉਸ ਤੋਂ ਬਾਅਦ ਪਾਰਟੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਹੁਣ ਬੀਜੇਪੀ ਇੱਕ ਵਾਰ ਫਿਰ ਤੋਂ ਵੱਡੀ ਜਿੱਤ ਦਰਜ ਕਰਨ ਵੱਲ ਵੱਧ ਰਹੀ ਹੈ।
ਤਾਜਾ ਰੁਝਾਣਾ ਅਨੁਸਾਰ 350+ ਸੀਟਾਂ ਬੀਜੇਪੀ ਦੇ ਗਠਬੰਧਨ ਨੂੰ ਮਿਲਦੀਆਂ ਨਜਰ ਆ ਰਹੀਆਂ ਹਨ
ਇਸ ਤੋਂ ਇਲਾਵਾ ਕਾਂਗਰਸ ਨੂੰ 92+ ਸੀਟਾਂ
ਅਤੇ ਆਪ ਸਮੇਤ ਹੋਰਨਾਂ ਨੂੰ 100+ ਸੀਟਾਂ ਮਿਲਦੀਆਂ ਨਜਰ ਆ ਰਹੀਆਂ ਹਨ।

ਪੰਜਾਬ ਦੀਆਂ 13 ਸੀਟਾਂ ਦਾ ਬਿਓਰਾ ਇਸ ਤਰ੍ਹਾਂ ਹੈ:-

– ਬਠਿੰਡਾ ਤੋਂ ਹਰਸਿਮਰਤ ਨੂੰ ਚੱਲ ਰਹੇ ਅੱਗੇ।
– ਪਟਿਆਲਾ ਤੋਂ ਮਹਾਰਾਣੀ ਵੱਡੀ ਲੀਡ ਨਾਲ ਜਿੱਤ ਵੱਲ ਵਧੀ।
– ਸੰਗਰੂਰ ਤੋਂ ਭਗਵੰਤ ਮਾਨ ਵੱਡੀ ਜਿੱਤ ਵੱਲ ਵਧ ਰਹੇ।
– ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਵੱਡੀ ਲੀਡ ਨਾਲ ਅੱਗੇ।
– ਗੁਰਦਾਸਪੁਰ 'ਚ ਸੰਨੀ ਦਿਓਲ ਦਾ ਗਦਰ ਜਾਰੀ।
– ਫਰੀਦਕੋਟ  ਤੋਂ ਮੁਹੰਮਦ ਸਦੀਕ ਨੂੰ ਵਧੀਆ ਲੀਡ।
– ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਅੱਗੇ ਚੱਲ ਰਹੇ।
– ਹੁਸ਼ਿਆਰਪੁਰ  ਤੋਂ 'ਸੋਮ ਪ੍ਰਕਾਸ਼ ਜੇਤੂ।
– ਜਲੰਧਰ 'ਚ ਸੰਤੋਖ ਚੌਧਰੀ ਨੂੰ ਲੀਡ।
– ਖਡੂਰ ਸਾਹਿਬ 'ਚ ਜਸਬੀਰ ਡਿੰਪਾ ਵੱਡੇ ਮਾਰਜਿਨ ਨਾਲ ਅੱਗੇ।
– ਲੁਧਿਆਣਾ ਤੋਂ ਰਵਨੀਤ ਬਿੱਟੂ ਜੇਤੂ।
– ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਅੱਗੇ।
– ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਅੱਗੇ।