ਪੰਜਾਬ ਪੁਲਿਸ ਦੇ ਨਵੇਂ ਬਣੇ ਡੀਜੀਪੀ ਦਿਨਕਰ ਗੁਪਤਾ ਦਾ ਪੰਜਾਬ ਪੁਲਿਸ ਨੂੰ ਸ਼ਰਮਸਾਰ ਕਰਦਾ ਸਨਸਨੀਖੇਜ ਖੁਲਾਸਾ

0
196

ਮੰਨਿਆ 124 ਥਾਣਿਆਂ ਦੀਆਂ ਹੱਦਾਂ ਵਿੱਚ ਵਿਕਦਾ ਨਸ਼ਾ

ਆਕਲੈਂਡ(16 ਮਾਰਚ):  ਪੰਜਾਬ ਪੁਲਿਸ ਦੇ ਨਵੇਂ ਬਣੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਅਜਿਹਾ ਖੁਲਾਸਾ ਕੀਤਾ ਹੈ, ਜੋ ਪੰਜਾਬ ਪੁਲਿਸ ਲਈ ਹੀ ਸ਼ਰਮਨਾਕ ਹੈ। 

ਗੁਪਤਾ ਨੇ ਮੰਨਿਆ ਹੈ ਕਿ ਪੰਜਾਬ ਦੇ 124 ਥਾਣਿਆਂ ਦੀ ਹਦੂਦ ਅੰਦਰ ਨਸ਼ਾ ਵਿਕਦਾ ਹੈ। ਇਸ ਦੇ ਨਾਲ ਡੀਜੀਪੀ ਨੇ ਇਹ ਵੀ ਮੰਨਿਆ ਕਿ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੰਭਵ ਨਹੀਂ ਹੈ।

124 ਥਾਣਿਆਂ ਵਿੱਚੋਂ ਸਰਹੱਦੀ ਇਲਾਕੇ ਫ਼ਿਰੋਜ਼ਪੁਰ ਦੇ ੯ ਤੇ ਫ਼ਾਜ਼ਿਲਕਾ ਦੇ ੪ ਥਾਣੇ ਸ਼ਾਮਿਲ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਥਾਣਿਆਂ ਦੇ ਅੰਦਰੋਂ ਨਸ਼ਾ ਵੇਚਣ ਦਾ ਕੰਮ ਵੀ ਚੱਲਦਾ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਨਸ਼ਾ ਖਰੀਦਣ ਦੇ ਮਾਮਲੇ ਸਬੰਧੀ ਕੀਤੇ ਸਵਾਲ ਕੀਤੇ ਸਨ।