ਫਰਜੀ ਡਿਗਰੀ ਹੋਣ ਦੇ ਚੱਲਦੇ ਪੰਜਾਬ ਸਰਕਾਰ ਨੇ ਕ੍ਰਿਕਟਰ ਹਰਮਨਪ੍ਰੀਤ ਕੌਰ ਤੋਂ ਡਿਪਟੀ ਸੁਪਰਿਨਟੇਨਡੇਂਟ ਆਫ਼ ਪੁਲਿਸ ਰੈਂਕ ਲਿਅਾ ਵਾਪਿਸ…

0
247

ਅਾਕਲੈਂਡ (11 ਜੁਲਾਈ) : ਪੰਜਾਬ ਸਰਕਾਰ ਨੇ ਭਾਰਤੀ ਮਹਿਲਾ ਟਵੰਟੀ -20 ਦੀ ਕਪਤਾਨ ਅਤੇ ਅਰਜੁਨ ਪੁਰਸਕਾਰ ਸਨਮਾਨਿਤ ਹਰਮਨਪ੍ਰੀਤ ਕੌਰ ਤੋਂ ਡਿਪਟੀ ਸੁਪਰਿਨਟੇਨਡੇਂਟ ਆਫ਼ ਪੁਲਿਸ ਰੈਂਕ ਨੂੰ ਵਾਪਿਸ ਲਿਆ ਹੈ।ਇਹ ਫੈਸਲਾ ਪੁਲਿਸ ਦੀ ਜਾਂਚ ਤੋਂ ਬਾਅਦ ਲਿਆ ਗਿਆ ਹੈ, ਜਿਸ ‘ਚ ਪਤਾ ਲੱਗਾ ਕਿ ਉਸ ਦੀ ਗ੍ਰੈਜੂਏਸ਼ਨ ਡਿਗਰੀ ਫਰਜ਼ੀ ਸੀ।
ਦੱਸਣਯੋਗ ਹੈ ਕਿ ਹਰਮਨਪ੍ਰੀਤ ਨੇ 1 ਮਾਰਚ ਨੂੰ ਪੰਜਾਬ ਪੁਲਿਸ ਜੁਆਇਨ ਕੀਤੀ ਸੀ ਅਤੇ 2011 ‘ਚ ਕੀਤੀ ਹੋਈ ਡਿਗਰੀ ਸੰਬੰਧੀ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਉਸਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਮੰਨ੍ਹੀ ਜਾਣ ਕਰਕੇ ਉਸਦਾ ਅਹੁਦਾ ਕਾਂਸਟੇਬਲ ਤੱਕ ਬਣਿਆ ਰਹਿ ਸਕਦਾ ਹੈ, ਜਿਸ ਕਾਰਨ ਉਸਤੋਂ ਡੀਐਸਪੀ ਰੈਂਕ ਵਾਪਿਸ ਲੈ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਪਿੰਡ ਮੋਗਾ ਦੁਨੇਕੇ ਦੀ ਵਾਸੀ ਹਰਮਨਪ੍ਰੀਤ ਕੌਰ ਨੂੰ ਰੇਲਵੇ ਵਿਭਾਗ ‘ਚ ਨੌਕਰੀ ਮਿਲੀ ਸੀ, ਜਿਸਨੂੰ ਛੱਡ ਕੇ ਉਸਨੇ ਪੁਲਿਸ ਵਿਭਾਗ ‘ਚ ਜੁਆਇਨਿੰਗ ਕੀਤੀ ਸੀ।