ਬੀਬੀ ਖਾਲੜਾ ਦੇ ਪੱਖ ‘ਚ ਟਕਸਾਲੀਆਂ ਦਾ ਫੈਸਲਾ, ਜਗੀਰ ਕੌਰ ਲਈ ਸਾਬਿਤ ਹੋ ਸਕਦਾ ਵੱਡਾ ਨੁਕਸਾਨ

0
288

ਆਕਲੈਂਡ (15 ਅਪ੍ਰੈਲ): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਆਪਣੇ ਉਮੀਦਵਾਰ ਜਨਰਲ ਜੇਜੇ ਸਿੰਘ ਦੀ ਟਿਕਟ ਵਾਪਸ ਲੈ ਲਈ ਹੈ। 
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸੀ ਕਿ ਉਹ ਖਡੂਰ ਸਾਹਿਬ ਸੀਟ ਤੋਂ ਪੰਜਾਬ ਜਮਹੂਰੀ ਗਠਜੋੜ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣਗੇ ਤੇ ਆਪਣਾ ਉਮੀਦਵਾਰ ਜਨਰਲ (ਸੇਵਾ ਮੁਕਤ) ਜੇਜੇ ਸਿੰਘ ਵਾਪਸ ਲੈ ਸਕਦੇ ਹਨ।

ਕਿਆਸ ਇਹ ਵੀ ਲਾਏ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਜਗੀਰ ਕੌਰ ਲਈ ਇਹ ਵੱਡੀ ਮੁਸੀਬਤ ਸਾਬਿਤ ਹੋ ਸਕਦੀ ਹੈ। ਪੰਥਕ ਵੋਟ ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਹੈ। ਟਕਸਾਲੀਆਂ ਦੀ ਵੋਟ ਵੀ ਬੀਬੀ ਖਾਲੜਾ ਨੂੰ ਮਿਲਣ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ।