ਬ੍ਰੈਕਿੰਗ ਨਿਊਜ !! ਮੋਦੀ ਦੀ ਫਿਰ ਤੋਂ ਵਾਪਸੀ

0
139

ਆਕਲੈਂਡ (19 ਮਈ, ਹਰਪ੍ਰੀਤ ਸਿੰਘ): ਥੋੜੀ ਦੇਰ ਪਹਿਲਾਂ ਹੀ ਹੋਏ ਐਗਜਿਟ ਪੋਲ ਵਿੱਚ ਸਾਹਮਣੇ ਆਇਆ ਹੈ ਕਿ ਮੋਦੀ ਸਰਕਾਰ ਮਤਲਬ ਕਿ ਐਨਡੀਏ ਦੀ ਭਾਰੀ ਬਹੁਮਤ ਨਾਲ ਵਾਪਸੀ ਹੋਈ ਦਿਖਾਈ ਜਾ ਰਹੀ ਹੈ। ਵੱਖੋ-ਵੱਖ ਚੈਨਲਾਂ ਅਨੁਸਾਰ ਐਨਡੀਏ ਸਰਕਾਰ ਨੂੰ ਔਸਤਨ 287-305 ਸੀਟਾਂ ਮਿਲਣ ਦੀ ਆਸ ਦੱਸੀ ਜਾ ਰਹੀ ਹੈ। ਇਸ ਐਗਜਿਟ ਪੋਲ ਵਿੱਚ ਕਾਂਗਰਸ ਨੂੰ 128-132 ਸੀਟਾਂ ਮਿਲੀਆਂ ਦਿਖਾਈਆਂ ਗਈਆਂ ਹਨ ਅਤੇ ਆਜਾਦ ਉਮੀਦਵਾਰਾਂ ਨੂੰ ਇਸ ਪੋਲ ਵਿੱਚ 127-130 ਮਿਲੀਆਂ ਦਿਖਾਈ ਦੇ ਰਹੀਆਂ ਹਨ।
ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 5-5 ਸੀਟਾਂ ਕਾਂਗਰਸ ਅਤੇ ਅਕਾਲੀ/ ਭਾਜਪਾ ਨੂੰ ਅਤੇ ਬਾਕੀ 3 ਸੀਟਾਂ ਆਜਾਦ ਜਾਂ ਫਿਰ ਆਪ ਨੂੰ ਮਿਲੀਆਂ ਦਿਖਾਈ ਦੇ ਰਹੀਆਂ ਹਨ।