ਭਾਅ ਬਰਜਿੰਦਰ ਸਿੰਘ ਜੀ ਤੁਸੀਂ ਵੀ ਸਿੱਖਾਂ ਨਾਲ ਧਰੋਹ ਨਾ ਕਮਾਓ…

0
485

ਅਾਕਲੈਂਡ (4 ਮਈ) : ਪਿਅਾਰੇ ਸੱਜਣੋ! ਪੰਜਾਬ ਸਰਕਾਰ ਵਲੋਂ ਜੋ ਗਿਅਾਰਵੀਂ , ਬਾਰਵੀਂ ਦੇ ੲਿਤਿਹਾਸ ਵਿਚੋਂ ਸਿੱਖ ੲਿਤਿਹਾਸ ਛਾਂਗਣ ਦਾ ਮਾਮਲਾ ਭਖਿਅਾ ਹੋੲਿਅਾ ਹੈ, ਬਾਦਲ ਅੈਂਡ ਕੰਪਨੀ ੳੁਸ ਮੁੱਦੇ ਨੂੰ ਲੈਕੇ ਅਾਪਣੀ ਡਿੱਗੀ ਹੋੲੀ ਸ਼ਾਖ ਬਹਾਲ ਕਰਨ ਵਿਚ ਲੱਗੀ ਹੋੲੀ ਹੈ। ੲਿਹ ਅਸੀਂ ਅਾੳੁਣ ਵਾਲੇ ਦਿਨਾਂ ਚ ਲਿਖਾਂਗੇ ਕਿ ਚੁਗੱਤਿਅਾਂ ਦੇ ਦਸ ਸਾਲ ਦੇ ਰਾਜ ਦੌਰਾਨ ਕਾਲਜਾਂ ਯੂਨੀਵਰਸਿਟੀਅਾਂ ਵਿਚ ਸਿੱਖ ੲਿਤਿਹਾਸ ਦਾ ਕੀ ਬਣਿਅਾ ਹੈ ਤੇ ਕਾਹਦੇ ਕਾਹਦੇ ਤੇ ਕਿਸ ਨਜ਼ਰੀੲੇ ਤੋਂ ਖੋਜ ਕਰਵਾੲੀ ਗੲੀ ਹੈ। 
ਅੱਜ ਰੋਜ਼ਾਨਾ ਅਜੀਤ ਦੇ ਮਾਲਕ ਸੰਪਾਦਕ ਭਾਅ ਜੀ ਬਰਜਿੰਦਰ ਸਿੰਘ ਦਾ ਦੋ ਪੰਨਿਅਾਂ ਤੇ ਫੈਲਿਅਾ ਹੋੲਿਅਾ ਸੰਪਾਦਕੀ ਛਪਿਅਾ ਹੈ।ਤੇ ਅਖਬਾਰ ਦੇ ਤਿੰਨ ਨੰਬਰ ਪੰਨੇ ਤੇ ਪੱਤਰਕਾਰ ਮੇਜਰ ਸਿੰਘ ਦੀ ਰਿਪੋਰਟ ਛਪੀ ਹੈ ਕਿ ਵਿਦਿਅਾਰਥੀਅਾਂ ਨੂੰ ਰਾਸ਼ਟਰਵਾਦ ਪੜਾੲਿਅਾ ਜਾ ਰਿਹਾ ਹੈ। ਪਰ ਮੇਜਰ ਸਿੰਘ ਤੇ ਅਾਮ ਪਾਠਕਾਂ ਨੂੰ ੲਿਹ ਨਹੀਂ ਪਤਾ ਲੱਗਣਾ ਕਿ ਬਰਜਿੰਦਰ ਸਿੰਘ ਦੀ ਅੱਜ ਦੀ ਸੰਪਾਦਕੀ ਰਾਸ਼ਟਰਵਾਦ ਦਾ ਸੁੱਧ ਨਮੂਨਾ ਹੈ ਜੋ ਸਿਖਿਅਾ ਬੋਰਡ ਵਲੋਂ ੲਿਤਿਹਾਸ ਬਦਲਣ ਨਾਲੋਂ ਵੀ ਖਤਰਨਾਕ ਹੈ ਤੇ ਜੋ ਬਾਦਲ ਅੈਂਡ ਕੰਪਨੀ ਦੀ ਵਿਚਾਰਾਧਾਰਾ ਦੇ ਬਿਲਕੁਲ ਫਿੱਟ ਬੈਠਦੀ ਹੈ।

ਪਿਅਾਰੇ ਸੱਜਣੋ ਪਹਿਲਾਂ ਤਾਂ ੲਿਹ ਜਾਣ ਲੲੀੲੇ ਕਿ ਰਾਸ਼ਟਰਵਾਦ ਕਿਸ ਬਲਾਅ ਦਾ ਨਾਂ ਹੈ। ਰਾਸ਼ਟਰਵਾਦ ਦਾ ਸੰਕਲਪ ਪੱਛਮ ਦਾ ਸੰਕਲਪ ਹੈ  ਜੋ 1949 ਮੌਕੇ ਨਹਿਰੂ ਨੇ ਲਿਅਾਂਦਾ ਤੇ ਕਾਮਰੇਡਾਂ ਨੇ ੲਿਸ ਨੂੰ ਵਿਕਸਤ ਕੀਤਾ। ਰਾਸਟਰਵਾਦ ਘੱਟ ਗਿਣਤੀ ਧਾਰਮਿਕ ਕੌਮਾਂ, ਭਾੲੀਚਾਰਿਅਾਂ ਦੀ ਮੌਲਿਕ ਸੱਭਿਅਾਚਾਰਕ ਤੇ ਧਾਰਮਕ ਪਛਾਣ ਖਤਮ ਕਰਕੇ ਦੇਸ ਜਾਂ ਭੂਗੋਲ ਨਾਲ ਜੋੜਦਾ ਹੈ। ਮਿਸਾਲ ਦੇ ਤੌਰ ਕਿ ਸਿੱਖਾਂ ਨੂੰ ਸਿੱਖ ਨਾ ਕਹੋ ੲਿਹਨਾਂ ਨੂੰ ਪੰਜਾਬੀ ਜਾਂ ਭਾਰਤੀ ਕਹੋ। ਸਿੱਖਾਂ ਦੀ ਵੱਖਰੀ ਪਛਾਣ ਤੇ ਨਿਅਾਰੀ ਹਸਤੀ ਖਤਮ ਕਰਨ ਲੲੀ ਪਿਛਲੇ ਸੱਤਰ ਸਾਲਾਂ ਤੋਂ ੲਿਹੋ ਕੁਛ ਹੋ ਰਿਹਾ ਹੈ। ਮੈਂ ਗ਼ਦਰ ਲਹਿਰ ਤੇ ਕਾਮਾਗਾਟਾ ਮਾਰੂ ਸਾਕੇ ਬਾਰੇ ਅਾਪਣੀ ਖੋਜ ਚ ੲਿਹ ਦੱਸ ਚੁੱਕਿਅਾਂ ਹਾਂ ਕਿ ਕਿਵੇਂ ਸਿੱਖਾਂ ਦੇ ੲਿਤਿਹਾਸ ਨੂੰ ਪੰਜਾਬੀਅਾਂ/ ਭਾਰਤੀਅਾਂ ਦਾ ੲਿਤਿਹਾਸ ਬਣਾ ਕਿ ਪੇਸ਼ ਕੀਤਾ ਜਾ ਗਿਅਾ ਹੈ। ਸ਼ਾਹ ਮੁਹੰਮਦ ਦੇ ਜੰਗ ਨਾਮੇ ਦਾ ਨਾਂ ਹੈ " ਜੰਗ ਸਿੰਘਾਂ ਤੇ ਫਰੰਗੀਅਾਂ " ਪਰ ਬਣਾਤਾ " ਜੰਗ ਹਿੰਦ ਪੰਜਾਬ  ਦਾ "
ੲਿਸੇ ਤਰਾਂ ਹੀ ਗ਼ਦਰ ਲਹਿਰ ਵਿਚ 90 ਫੀਸਦੀ ਤੋਂ ਵੱਧ ਸਿੱਖ ਸਨ ਪਰ ਬਣਾਤਾ ੲਿਤਿਹਾਸ ਭਾਰਤੀਅਾਂ ਦਾ। ੲਿਸੇ ਤਰਾਂ ਜਲਿਅਾਂ ਵਾਲੇ ਬਾਗ ਵਿਚ 90 ਫੀਸਦੀ ਸਿੱਖ ਸ਼ਹੀਦ ਹੋੲੇ ਹਨ। ਸਮੁੱਚੇ ਅਜਾਦੀ ਸੰਗਰਾਮ ਵਿਚ 90 ਫੀਸਦੀ ਫਾਂਸੀਅਾਂ ਜੇਲਾਂ , ਕੁਰਕੀਅਾਂ ਸਿੱਖਾਂ ਦੇ ਹਿੱਸੇ ਅਾੲੀਅਾਂ ਹਨ ਪਰ ੲਿਤਿਹਾਸ ਪੰਜਾਬੀਅਾਂ / ਭਾਰਤੀਅਾਂ ਦਾ। 
1947 ਤੱਕ ਪੰਜਾਬ ਦੀ ਅਬਾਦੀ ਦੇ ਅੰਕੜਿਅਾਂ ਤੇ ਵੀ ੲਿੱਕ ਝਾਤ ਮਾਰ ਲਵੋ
ਮੁਸਲਮਾਨ-  52%
ਹਿੰਦੂ- 36%
ਸਿੱਖ- 12%
ਹੁਣ ਅਾਪ ਦੇਖ ਲਵੋ ਕਿ 88 ਫੀਸਦੀ ਅਬਾਦੀ ਦੀਅਾਂ ਕੁਰਬਾਨੀਅਾਂ ੳੁਗਲਾਂ ਤੇ ਗਿਣਨ ਜੋਗੀਅਾਂ ਤੇ 12% ਦੀਅਾਂ ਕੁਰਬਾਨੀਅਾਂ 90% ! ਫਿਰ ੲਿਤਿਹਾਸ ਕੀਹਦਾ ਹੋੲਿਅਾ??? 
 1907 ਦੀ ਪਗੜੀ ਸੰਭਾਲ ਜੱਟਾ ਲਹਿਰ ਵਿਚ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਗਿਰਫਤਾਰੀ ਤੋਂ ਡਰਦਾ ਬਦੇਸ ਭੱਜ ਗਿਅਾ ਸੀ ਤੇ 40 ਸਾਲਾਂ ਬਾਦ ਪਰਤਿਅਾ ਸੀ। ਲਾਲਾ ਲਾਜਪਤ ਰਾੲੇ ਮਾਫੀ ਮੰਗ ਕੇ ਬਾਹਰ ਅਾੲਿਅਾ ਸੀ ਤੇ ੳੁਹ ਬਣ ਗੲੇ ਅਜ਼ਾਦੀ ਸੰਗਰਾਮ ਦੇ ਮਹਾਨਾੲਿਕ!
ਪਿਅਾਰੇ ਸੱਜਣੋ! ਬਾਦਲ ਅੈਂਡ ਕੰਪਨੀ ਤੇ ਬਰਜਿੰਦਰ ਸਿੰਘ ਵੀ ਰਾਸਟਰਵਾਦੀ ਵਿਚਾਰਧਾਰਾ ਅਧੀਨ ਹੀ ਕਾਰਜ ਕਰ ਰਹੇ ਹਨ। ਸੰਪਾਦਕੀ ਪੜ ਲਵੋ , ਕਿਤੇ ਵੀ ਸਿੱਖਾਂ ਦਾ ਨਾਂ ਨਹੀਂ। ਬਸ ਪੰਜਾਬੀ, ਪੰਜਾਬੀ ਦੀ ਰਟ ਲਾੲੀ ਹੋੲੀ ਹੈ! ਭਾਅ ਜੀ ਗਧੇ ਘੋੜੇ ਨੂੰ ੲਿੱਕ ਕਰਨ ਤੇ ਲੱਗੇ ਹੋੲੇ ਹਨ। ੳੁਹਨਾਂ ਦੀ ਸੁਹਿਰਦਤਾ ਸ਼ੱਕੀ ਹੈ ! 
ਸਿੱਖ ਕੌਮ ਦੇ ਦਾਨਸ਼ਵਰਾਂ ਨੂੰ ਸੁਚੇਤ ਹੋਕੇ ੲਿਹ ਮੰਗ ਕਰਨੀ ਚਾਹੀਦੀ ਹੈ ਕਿ ਸਾਨੂੰ ੳੁਹ ੲਿਤਿਹਾਸ ਚਾਹੀਦਾ ਹੈ ਜਿਸ ਵਿਚੋਂ ਸਿੱਖਾਂ ਦੀ ਵੱਖਰੀ ਪਛਾਣ ਤੇ ਨਿਅਾਰੀ ਹਸਤੀ ੳੁਭਰ ਕੇ ਸਾਹਮਣੇ ਅਾਵੇ।

ਰਾਜਵਿੰਦਰ ਸਿੰਘ ਰਾਹੀ |