ਭਾਈ ਦਿਲਬਾਗ ਸਿੰਘ ਦੀ ਦੋ ਦਹਾਕਿਆਂ ਦੀ ਲੰਮੀ ਕੈਦ ਤੋਂ ਬਾਅਦ ਹੋਈ ਪੱਕੀ ਰਿਹਾਈ 

0
188

– 'ਸਿੱਖ ਰਿਲੀਫ' ਵੱਲੋਂ ਸਮੁੱਚੇ ਪੰਥ ਨੂੰ ਵਧਾਈ

ਆਕਲੈਂਡ (੨੦ ਦਸੰਬਰ) ਭਾਈ ਦਿਲਬਾਗ ਸਿੰਘ ਬਾਗਾ ਤਕਰੀਬਨ ਦੋ ਦਹਾਕੇ ਜੇਲ੍ਹ ਵਿੱਚ ਰਹਿਣ ਮਗਰੋਂ ਅੱਜ ਪੱਕੇ ਰਿਹਾਅ ਹੋ ਗਏ ਹਨ।

ਪਿਛਲੇ ਦਿਨਾਂ ਤੋਂ ਭਾਈ ਬਾਗਾ ਦੀ ਪੈਰੋਲ ਖਤਮ ਹੋਣ ਉਪਰੰਤ ਉਹਨਾਂ ਦੀ ਰਿਹਾਈ ਲਈ ਜ਼ਰੂਰੀ ਕਾਗਜ਼ੀ ਅਤੇ ਕਾਨੂੰਨੀ ਕਾਰਵਾਈ ਸਿੱਖ ਰਿਲੀਫ ਦੇ ਵਲੰਟੀਅਰ ਭਾਈ ਪਰਮਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਸੀ ਜੋ ਕਿ ਅੱਜ ਪੂਰੀ ਹੋ ਗਈ ਅਤੇ ਭਾਈ ਬਾਗਾ ਜੇਲ੍ਹ ਵਿੱਚੋਂ ਪੱਕੇ ਤੌਰ ਤੇ ਰਿਹਾਅ ਹੋ ਸਕੇ । 

'ਸਿੱਖ ਰਿਲੀਫ' ਦੀ ਟੀਮ ਅੱਜ ਉਹਨਾਂ ਨੂੰ ਜੇਲ੍ਹ ਵਿੱਚੋਂ ਲੈਣ ਲਈ ਪਹੁੰਚੀ ਅਤੇ ਉਹਨਾਂ ਨੂੰ ਘਰ ਤੱਕ ਨਾਲ ਲੈ ਕੇ ਜਾਵੇਗੀ । 

ਭਾਈ ਦਿਲਬਾਗ ਸਿੰਘ ਬਾਗਾ ਦੀ ਰਿਹਾਈ ਲਈ 'ਸਿੱਖ ਰਿਲੀਫ' ਸਮੂਹ ਸੰਗਤਾਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਤੇ ਭਾਈ ਬਾਗਾ ਦੀ ਰਿਹਾਈ ਸੰਭਵ ਹੋ ਸਕੀ ।