ਭਾਰਤੀਅਾਂ ਲਈ ਸ਼ੁਸ਼ਮਾ ਸਵਰਾਜ ਦਾ ਤੌਹਫਾ, ਘਰ ਬੈਠੇ ਬਣਵਾਓ ਪਾਸਪੋਰਟ…

0
848

ਅਾਕਲੈਂਡ (27 ਜੂਨ) : ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਲੋਕਾਂ ਨੂੰ ਪਾਸਪੋਰਟ ਬਣਾੳੁਣ ਲਈ ਕਾਫੀ ਰਾਹਤ ਦਿੰਦਿਅਾਂ ਇਹ ਬਿਅਾਨ ਜਾਰੀ ਕੀਤਾ ਹੈ ਕਿ ਹੁਣ ਅਾਮ ਲੋਕ ਨੇ ਘਰ ਬੈਠੇ ਪਾਸਪੋਰਟ ਬਣਾ ਸਕਦੇ ਹਨ | 
ਸਵਰਾਜ ਨੇ ਕਿਹਾ ਕਿ ਹੁਣ ਪਾਸਪੋਰਟ ਸੇਵਾ ਐਪ ਰਾਹੀਂ ਭਾਰਤ ਦੇਸ਼ ਦਾ ਕੋਈ ਵੀ ਨਾਗਰਿਕ ਕਿਤੋਂ ਵੀ ਪਾਸਪੋਰਟ ਲਈ ਬਿਨੈ ਕਰ ਸਕਦਾ ਹੈ। ਐਪ ਵਿੱਚ ਦੱਸੇ ਪਤੇ ਉੱਪਰ ਹੀ ਪੁਲਿਸ ਵੈਰੀਫਿਕੇਸ਼ਨ ਹੋ ਜਾਵੇਗੀ। ਜਾਂਚ ਤੋਂ ਬਾਅਦ ਪਾਸਪੋਰਟ, ਐਪ ‘ਤੇ ਦਿੱਤੇ ਪਤੇ ਉੱਪਰ ਭੇਜ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਪਾਸਪੋਰਟ ਸੇਵਾ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਪਾਸਪੋਰਟ ਐਪ ਰਾਹੀਂ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਵੀ ਕਈ ਤਰਾਂ ਦਾ ਲਾਹਾ ਲੈ ਸਕਣਗੇ |
ਸੁਸ਼ਮਾ ਨੇ ਕਿਹਾ ਕਿ ਪਾਰਸਪੋਰਟ ਬਣਾਉਣ ਲਈ ਮੈਰਿਜ ਸਰਟੀਫ਼ਿਕੇਟ ਤੇ ਤਲਾਕਸ਼ੁਦਾ ਔਰਤਾਂ ਲਈ ਆਪਣੇ ਸਾਬਕਾ ਪਤੀ ਦਾ ਨਾਂ ਦੇਣ ਦੀ ਲੋੜ ਨਹੀਂ ਹੈ।
ਅੈਪ ਦੀ ਜਾਣਕਾਰੀ ਲਈ ਇਸ https://play.google.com/store/apps/details?id=gov.mea.psp ਲਿੰਕ ਤੇ ਕਲਿੱਕ ਕੀਤਾ ਜਾ ਸਕਦਾ ਹੈ |