ਮਜੀਠੀਆ ਐਂਡ ਪਾਰਟੀ ਨੂੰ ਮਾਰਸ਼ਲਾਂ ਦੀ ਮੱਦਦ ਰਾਂਹੀ ਵਿਧਾਨ ਸਭਾ ਦੇ ਸਦਨ ਚੋਂ ਬਾਹਰ ਕੱਢਣ ਦੇ ਹੋਏ ਹੁਕਮ

0
132

ਆਕਲੈਂਡ (18 ਫਰਵਰੀ): ਅੱਜ ਵਿਧਾਨ ਸਭਾ ਦਾ ਸਦਨ ਚੱਲ ਰਿਹਾ ਹੈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ, ਪਰ ਸਦਨ ਦੀ ਕਾਰਵਾਈ ਦੌਰਾਨ ਉਸ ਵੇਲੇ ਹਾਈ ਪ੍ਰੋਫਾਈਲ ਡਰਾਮਾ ਦੇਖਣ ਨੂੰ ਮਿਲਿਆ ਜਦ ਅਕਾਲੀ-ਬੀਜੇਪੀ ਵਿਧਾਇਕ ਬਿਕਰਮਜੀਤ ਮਜੀਠੀਆ ਅਤੇ ਨਵਜੋਤ ਸਿੱਧੂ ਵਿਚਾਲੇ ਤਨਾਤਨੀ ਹੋ ਗਈ। 

ਗੱਲ ਇਥੋਂ ਤੱਕ ਵੱਧ ਗਈ ਕਿ ਆਪਸ ਵਿੱਚ ਦੋਨੋਂ ਵਿਦਾਇਕ ਸ਼ਰੇਆਮ ਗ਼ਲਤ ਸ਼ਬਦਾਵਲੀ ਵੀ ਬੋਲਦੇ ਨਜ਼ਰ ਆਏ। ਅੰਤ ਵਿੱਚ ਸਪੀਕਰ ਦਾ ਕਹਿਣਾ ਨਾ ਮੰਨਣ 'ਤੇ ਮਾਰਸ਼ਲਾਂ ਨੂੰ ਮਜੀਠੀਏ ਅਤੇ ਉਸਦੇ ਨਾਲ ਦੇ ਐਮ ਐਲੇ ਏ ਨੂੰ ਬਾਹਰ ਕੱਢਣ ਲਈ ਕਿਹਾ ਗਿਆ।