ਮਨਜਿੰਦਰ ਸਿਰਸਾ ਦੀ ਕ੍ਰਾਈਸਚਰਚ ਹਮਲੇ ‘ਤੇ ਵਿਵਾਦਪੂਰਨ ਬਿਆਨਬਾਜੀ ਨੂੰ ਹਿਮਾਇਤ ਬਣੀ ਆਲੋਚਨਾ ਦਾ ਕਾਰਨ

0
116

ਆਕਲੈਂਡ (16 ਮਾਰਚ): ਕੁਈਨਜ਼ਲੈਂਡ ਦੇ ਸੀਨੇਟਰ ਫਰੀਜ਼ਰ ਇਨਿੰਗ ਦੀ ਕ੍ਰਾਈਸਚਰਚ ਹਮਲੇ ਸੰਬੰਧਿਤ ਵਿਵਾਦਪੂਰਨ ਬਿਆਨਬਾਜ਼ੀ ਨੂੰ ਡੀਐਸਜੀਐਮਸੀ ਦੇ ਮਨਜਿੰਦਰ ਸਿਰਸਾ ਵੱਲੋਂ ਸਹੀ ਠਹਿਰਾਏ ਜਾਣ ਤੋਂ ਬਾਅਦ ਸੰਸਾਰ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਉਸ ਦੀ ਕਾਫੀ ਆਲੋਚਨਾ ਹੋ ਰਹੀ ਹੈ।

ਮਨਜਿੰਦਰ ਸਿਰਸਾ ਦਾ ਕ੍ਰਾਈਸਚਰਚ ਹਮਲੇ ਦਾ ਕਾਰਨ ਮੁਸਲਮਾਨਾਂ ਦੇ ਪ੍ਰਵਾਸ ਨੂੰ ਮੰਨਣਾ ਸਰਾਸਰ ਗਲਤ ਹੈ। ਕਿਉਂਕਿ ਜਿਸ ਦੋਸ਼ੀ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ, ਉਹ ਮੁਸਲਮਾਨ ਵਿਰੋਧੀ ਨਹੀਂ ਬਲਕਿ ਉਹ ਉਸ ਵਿਚਾਰਧਾਰਾ ਦੇ ਸਮਰਥਕ ਹਨ ਜੋ ਚਿੱਟੀ ਚਮੜੀ ਨੂੰ ਸਰਵੋਤੱਮ ਮੰਨਦੇ ਹਨ ਅਤੇ ਦੂਜੇ ਲੋਕ ਭਾਂਵੇ ਕਿਸੇ ਵੀ ਧਰਮ ਦੇ ਹੋਣ ਉਨ੍ਹਾਂ ਲਈ ਨੀਵੇਂ ਹਨ।ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਵਿੱਚ ਹੋਇਆ ਹਮਲਾ ਵੀ ਅਜਿਹੀ ਸੋਚ ਵਾਲੇ ਵਿਅਕਤੀ ਦਾ ਸੀ।