ਲਓ ਬਈ ਕਰਲੋ ਕਲੋਲਾਂ, ਜਗਰਾਤੇ ਵਾਲੇ ਸ਼ੇਰ ਨੇ ਪਾਈਆਂ ਭਾਜੜਾਂ…

0
269

ਆਕਲੈਂਡ (6 ਜੂਨ) : ਬਨੂੜ 'ਚ ਬੁੱਧਵਾਰ ਨੂੰ ਐੱਫ.ਸੀ.ਆਈ.ਗੋਦਾਮ ਦੇ ਪਿੱਛੇ ਸੜਕ ਕੰਢੇ ਲੋਕਾਂ ਨੇ ਸ਼ੇਰ ਨੂੰ ਬੈਠਿਆ ਦੇਖਿਆ। ਕਿਸੇ ਨੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਫੋਟੋ ਵਾਇਰਲ ਹੁੰਦੇ ਹੀ ਦਹਿਸ਼ਤ 'ਚ ਨੇੜੇ-ਤੇੜੇ ਦੇ ਲੋਕਾਂ ਨੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰਕੇ ਛੱਤ 'ਤੇ ਚੜ੍ਹ ਗਏ ਅਤੇ ਉੱਥੋਂ ਸ਼ੇਰ ਦੇਖਣ ਲੱਗੇ। ਬੱਚਿਆਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਇਸ ਦੀ ਸੂਚਨਾ ਪੁਲਸ ਤੱਕ ਪਹੁੰਚੀ ਤਾਂ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਜੰਗਲਾਤ ਵਿਭਾਗ ਦੀ ਟੀਮ ਦੇ ਆਉਣ ਤੋਂ ਪਹਿਲਾਂ ਹੀ ਸ਼ੇਰ ਦੀ ਹਿਲਜੁੱਲ ਨਾ ਹੋਣ ਕਾਰਨ ਕਿਸੇ ਨੇ ਕੋਲ ਜਾ ਕੇ ਦੇਖਿਆ ਤਾਂ ਉਹ 'ਜਗਰਾਤੇ ਵਾਲਾ' ਸ਼ੇਰ ਨਿਕਲਿਆ।