“ਸਬਕ”  { ਕਹਾਣੀ}

0
332

ਅਾਕਲੈਂਡ (18 ਅਗਸਤ) : ਲੰਬੜਦਾਰ ਦੇ ਘਰੇ ਕਈ ਦਿਨਾਂ ਤੋ ਭਾਂਤ-2 ਦੇ ਪਕਵਾਨ ਪੱਕ ਰਹੇ ਸਨ ਕਿੱਧਰੇ ਲੰਬੜਦਾਰਨੀ ਆਏ ਗਏ ਨੂੰ ਦੇਣ ਵਾਸਤੇ ਲੱਡੂ ਡੱਬਿਆ ਵਿੱਚ ਪਾ ਕੇ ਰੱਖ ਰਹੀ ਸੀ , ਕਿੱਧਰੇ ਲੰਬੜਦਾਰਨੀ ਆਪਣੀਆ ਸਹੇਲੀਆ ਦੇ ਨਾਲ ਰਲਕੇ ਆਉਣ ਵਾਲੇ ਮਹਿਮਾਨਾ ਦੀ ਚਾਹ ਪਾਣੀ ਨਾਲ ਸੇਵਾ ਕਰਨ ਲਈ ਸੀਰਨੀ ਬਦਾਨਾ , ਮਟਰੀ , ਮੱਠੀਆਂ ਅਤੇ ਸਮੋਸੇ ਤਿਆਰ ਕਰ ਰਹੀ ਸੀ ਲੰਬੜਦਾਰ ਵੀ ਆਪਣੀ ਪਤਨੀ ਅਤੇ ਉਸਦੀਆਂ ਸਹੇਲੀਆ ਨਾਲ ਭਾਰੇ ਕੰਮ ਚ ਹੱਥ ਵਟਾ ਰਿਹਾ ਸੀ , ਦੋਵਾਂ ਪਤੀ ਪਤਨੀ ਦੇ ਅੱਜ ਧਰਤੀ ਤੇ ਪੈਰ ਨਹੀ ਸੀ ਲੱਗ ਰਹੇ ਕਿਉਕਿ ਉਹਨਾਂ ਦਾ ਜੇਠਾ ਪੁਤਰ ਗੁਰਬਾਜ ਸਿੰੰਘ ਦੋ ਕੁ ਦਿਨਾਂ ਤੱਕ ਪੂਰੇ ਇੱਕੀ ਸਾਲ ਦਾ ਹੋ ਰਿਹਾ ਸੀ ਅਤੇ ਉਹਨਾਂ ਨੇ ਆਪਣੇ ਘਰ ਵਿੱਚ ਹੀ ਆਪਣੇ ਪੁਤਰ ਦਾ ਜਨਮ ਦਿਨ ਮਨਾਉਣ ਲਈ ਇੱਕ ਪਾਰਟੀ ਰੱਖੀ ਹੋਈ ਸੀ ਗੁਰਬਾਜ ਤੋ ਛੋਟੀ ਉਸਦੀ ਭੈਣ ਤੇ ਭਰਾ ਘਰ ਦੀ ਸਜਾਵਟ ਕਰਨ ਵਿੱਚ ਲੱਗੇ ਹੋਏ ਸਨ ਲੰਬੜਦਾਰ ਤੇ ਲੰਬੜਦਾਰਨੀ ਤੋ ਅੱਜ ਖੁਸ਼ੀ ਸਾਂਭੀ ਨਹੀ ਸੀ ਜਾ ਰਹੀ ਉਹਨਾਂ ਦਾ ਚਿੱਤ ਉਡੂ-2 ਕਰ ਰਿਹਾ ਸੀ ।
ਵਰਿਆਂ ਤੋ ਉਡੀਕ ਦਿਆਂ ਨੂੰ ਆਖਰਕਾਰ ਅੱਜ ਉਹ ਦਿਨ ਆ ਹੀ ਗਿਆ ਸੀ । ਰਿਸ਼ਤੇਦਾਰ ਅਤੇ ਦੋਸਤ ਮਿੱਤਰ ਲੰਬੜਦਾਰ ਦੇ ਘਰ ਪਹੁਚ ਕੇ ਵਧਾਈਆ ਦੇ ਰਹੇ ਸਨ ਲੰਬੜਦਾਰਨੀ ਹਰ ਮਹਿਮਾਨ ਨੂੰ ਚਾਹ ਪਾਣੀ ਛਕਾ ਰਹੀ ਸੀ ਬਹੁਤ ਹੀ ਚਹਿਲ ਪਹਿਲ ਵਾਲਾ ਮਾਹੋਲ ਸੀ ਤਾਂ ਇੱਕ ਦਮ ਕੀ ਹੋਇਆ ਕਿ ਬੈਠੇ ਹੋਏ ਮਹਿਮਾਨਾ ਵਿੱਚੋ ਦੋ ਕੁ ਜਾਣੇ ਅਚਾਨਕ ਉਠ ਕੇ ਬਾਹਰ ਚਲੇ ਗਏ ,ਇਹਨਾਂ ਨੂੰ ਕੀ ਹੋ ਗਿਆ ਤਾਂ ਕੀ ਦੇਖਦੇ ਹਾਂ ਕਿ ਉਹ ਦੋਵੇਂ ਸੱਜਣ ਘਰ ਦੇ ਸਾਹਮਣੇ ਖੜੀ ਆਪਣੀ ਕਾਰ ਵਿੱਚੋ ਕੱਢਕੇ ਕੁਝ ਖਾ ਪੀ ਰਹੇ ਸਨ ਲੰਬੜਦਾਰ ਦੇ ਖਾਸ ਰਿਸ਼ਤਦਾਰਾਂ ਨੇ ਇਹ ਸਭ ਕੁਝ ਦੇਖ ਲਿਆ ਤੇ ਲੰਬੜਦਾਰ ਤੇ ਲੰਬੜਦਾਰਨੀ ਨੂੰ ਅੱਖੀ ਡਿੱਠਾ ਹਾਲ ਸਭ ਕੁਝ ਦੱਸ ਦਿੱਤਾ ਤੇ ਦੋਵਾਂ ਜੀਆਂ ਨੇ ਉਹਨਾ ਨੂੰ ਉਸ ਸਮੇ ਤਾਂ ਕੁਝ ਨਹੀ ਕਿਹਾ ਪਰ ਗੱਲ ਆਪਣੇ ਦਿਲ ਵਿੱਚ ਰੱਖ ਲਈ ਉਸ ਤੋ ਬਾਅਦ ਉਹ ਦੋਵੇ ਸੱਜਣ ਘਰ ਦੇ ਅੰਦਰ ਤਾਂ ਆ ਗਏ ਪਰ ਲੰਬੜਦਾਰ ਨਾਲ ਅੱਖ ਮਿਲਾਉਣ ਦੀ ਉਹਨਾਂ ਦੀ ਹਿੰਮਤ ਨਾ ਪਈ ਤੇ ਲੰਬੜਦਾਰ ਤੇ ਲੰਬੜਦਾਰਨੀ ਇਹ ਗੱਲ ਸੋਚਦੇ ਰਹੇ ਕਿ ਇਹਨਾਂ ਨੇ ਇੰਝ ਕਿਉ ਕੀਤਾ ਹੈ ਗੁਰਬਾਜ ਦੇ ਜਨਮ ਦਿਨ ਤੇ ਉਚੇਚੇ ਤੋਰ ਤੇ ਤਿਆਰ ਕਰਵਾਇਆ ਕੇਕ ਕੱਟਿਆ ਗਿਆ ਸਭ ਨੇ ਗੁਰਬਾਜ ਨੂੰ ਵਾਰੋ ਵਾਰੀ ਕੇਕ ਖੁਵਾਇਆ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਗੁਰਬਾਜ ਦੇ ਨਾਲ ਸਭ ਨੇ ਆਪੋ ਆਪਣੀ ਫੋਟੋ ਵੀ ਖਿਚਵਾਈ ਅੰਤ ਵਿੱਚ ਸਭ ਨੇ ਰੋਟੀ ਪਾਣੀ ਖਾਧਾ ਤੇ ਦੋਸਤ ਮਿੱਤਰ ਤੇ ਰਿਸ਼ਤੇਦਾਰ ਸਾਰੇ ਆਪੋ ਆਪਣੇ ਘਰ ਚਲੇ ਗਏ , ਗੱਲ ਆਈ ਗਈ ਹੋ ਗਈ ।
ਕੁਝ ਸਮੇ ਬਾਅਦ ਉਹਨਾਂ ਸੱਜਣਾ ਵਿੱਚੋ ਇੱਕ ਦੇ ਮੁੰਡੇ ਦਾ ਇੱਕੀਵਾਂ ਜਨਮ ਦਿਨ ਆ ਗਿਆ ਤੇ ਉਹਨਾਂ ਨੇ ਜਨਮ ਦਿਨ ਦੀ ਰੱਖੀ ਹੋਈ ਪਾਰਟੀ ਤੇ ਲੰਬੜਦਾਰ ਨੂੰ ਵੀ ਸੱਦਾ ਪੱਤਰ ਭੇਜਿਆ ਤਾਂ ਲੰਬੜਦਾਰ ਅਤੇ ਲੰਬੜਦਾਰਨੀ ਵੀ ਪੂਰੀ ਟੋਹਰ ਕੱਢਕੇ ਪਾਰਟੀ ਵਿੱਚ ਸ਼ਾਮਿਲ ਹੋਏ ਜਦੋ ਪਾਰਟੀ ਪੂਰੇ ਜੋਬਨ ਤੇ ਸੀ ਤਾਂ ਲੰਬੜਦਾਰ ਵੀ ਆਪਣੇ ਇੱਕ ਦੋਸਤ ਨਾਲ ਉਠ ਕੇ ਬਾਹਰ ਚਲੇ ਗਿਆ ਤੇ ਕਾਰ ਚੋ ਕੁਝ ਖਾ ਪੀ ਕੇ ਤੇ ਿਫਰ ਅੰਦਰ ਆ ਗਿਆ ਤੇ ਉਸ ਸੱਜਣ ਨੂੰ ਪਤਾ ਲੱਗਣ ਤੇ ਉਹ ਅੱਗ ਬਗੂਲਾ ਹੋ ਗਿਆ ਤੇ ਲੰੰਬੜਦਾਰ ਨੂੰ ਬੁਰਾ ਭਲਾ ਬੋਲਦਾ ਹੋਇਆ ਕਹਿਣ ਲੱਗਾ ਕਿ ਜਦ ਅਸੀ ਤੁਹਾਡੇ ਖਾਣ ਲਈ ਸਭ ਕੁਝ ਤਿਆਰ ਕੀਤਾ ਸੀ ਤਾਂ ਤੁਸੀ ਬਾਹਰ ਕਾਰ ਚੋ ਕਿਉ ਖਾਣ ਗਏ ਇਸ ਨਾਲ ਮੇਰੀ ਬੇਇੱਜਤੀ ਹੋਈ ਹੈ ਅੱਗੋ ਲੰਬੜਦਾਰ ਵੀ ਬੜੇ ਧੀਰਜ ਨਾਲ ਕਹਿਣ ਲੱਗਾ ਕਿ ਦੋਸਤਾ ਗੁਸੇ ਨਾ ਹੋ ਯਾਦ ਕਰ ਉਹ ਵੇਲਾ ਜਦੋ ਤੂੰ ਮੇਰੇ ਪੁਤਰ ਗੁਰਬਾਜ ਸਿੰਘ ਦੇ ਜਨਮ ਦਿਨ ਦੀ ਪਾਰਟੀ ਤੇ ਬਲਵੰਤ ਨਾਲ ਮਿਲਕੇ ਬਿਲਕੁਲ ਇਹੋ ਜਿਹਾ ਕੰਮ ਕੀਤਾ ਸੀ ਸੋ ਸੱਜਣਾ ਗੁਸਾ ਨਾ ਕਰ ਇਹ ਤੇ ਤੇਰੇ ਅਤੇ ਮੇਰੇ ਉਸ ਸਾਂਝੇ ਦੋਸਤ ਬਲਵੰਤ ਲਈ ਇੱਕ ਸਬਕ ਹੈ ਕਿ ਕਿਸੇ ਦੇ ਘਰ ਜਾ ਕੇ ਕਦੇ ਵੀ ਇਹੋ ਜਿਹੀ ਹਰਕਤ ਨਹੀ ਕਰੀਦੀ ਜਿਸ ਨਾਲ ਬਾਅਦ ਚ ਸ਼ਰਮਿੰਦੇ ਹੋਣਾ ਪਵੇ ।।
{ਰਣਜੀਤ ਸਿੰਘ ਸ਼ੇਰਗਿੱਲ}