ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੌਤੇ ਦੀ ਡਿਗਰੀ ਨਿਕਲ ਸਕਦੀ ਹੈ ਜਾਅਲੀ…

0
552

ਅਾਕਲੈਂਡ (1 ਜੂਨ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਗਈ ਸੀ, ਕਿੳੁਕਿ ੳੁਨਾਂ ਦੇ ਮੁਖੀ ਦੀ ਅਾਤਵਾਦ ਵਿੱਚ ਲੜਾਈ ਦੌਰਾਨ ਮੌਤ ਹੋਈ ਸੀ |
ਇਸੇ ਦੇ ਚੱਲਦਿਅਾਂ ਬੇਅੰਤ ਸਿੰਘ ਦੇ ਪੌਤੇ ਗੁਰਇਕਬਾਲ ਸਿੰਘ ਨੂੰ ਡੀਅੈਸਪੀ ਦਾ ਅਹੁੱਦਾ ਦਿੱਤਾ ਗਿਅਾ ਸੀ | ਪਰ ਇਸ ਅਹੁੱਦੇ ਲਈ ਗ੍ਰੈਜੂਏਸ਼ਣ ਦੀ ਡਿਗਰੀ ਜਰੂਰੀ ਹੈ ਅਤੇ ਬੇਅੰਤ ਸਿੰਘ ਦੇ ਪੌਤੇ ਗੁਰਇਕਬਾਲ ਦੀ ਡਿਗਰੀ ਤਾਮਿਲਨਾਡੂ ਦੇ ਕਿਸੇ ਨਿੱਜੀ ਇੰਸੀਚਿੳੂਟ ਦੀ ਹੈ | 
ਜਿਕਰਯੋਗ ਹੈ ਕਿ ਪੰਜਾਬ ਵਿੱਚ ਅਜਿਹੀਅਾਂ ਹੀ ਸੰਸਥਾਂਵਾਂ ਤੋਂ ਪ੍ਰਾਪਤ ਡਿਗਰੀਅਾਂ ਵਾਲੇ ਵਿਅਕਤੀਅਾਂ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ | ਪਰ ਬੇਅੰਤ ਸਿੰਘ ਦੇ ਪੌਤੇ ਨੂੰ ਅਜਿਹੀ ਡਿਗਰੀ ਦੇ ਅਧਾਰ ਤੇ ਨੌਕਰੀ ਦਿੱਤੀ ਗਈ ਅਤੇ ੳੁਹ ਵੀ ੳੁਸਦੀ ੳੁਮਰ ਤੋਂ ਬਾਹਰ | ਜੋ ਕਿ ਪੰਜਾਬ ਦੇ ਗਰੀਬ ਘਰਾਂ ਅਤੇ ਹੋਰ ਅਜਿਹੀਅਾਂ ਡਿਗਰੀਅਾਂ ਵਾਲੇ ਵਿਅਕਤੀਅਾਂ ਨਾਲ ਸਰਾਸਰ ਨਾ-ਇਨਸਾਫੀ ਹੈ |