ਸੂਬੇਦਾਰ ਜੋਗਿੰਦਰ ਸਿੰਘ’ ਫਿਲਮ ਨੇ ਵਧਾਇਆ ਪੰਜਾਬੀਆਂ ਦਾ ਮਾਣ…

0
461

ਅਾਕਲੈਂਡ (1 ਅਪ੍ਰੈਲ) : 6 ਅਪ੍ਰੈਲ ਨੂੰ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੇਸ਼-ਵਿਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਜਿਸਦੇ ਚੱਲਦੇ ਫਿਲਮ ਦੀ ਟੀਮ ਪ੍ਰਮੋਸ਼ਨ ਲਈ ਵੱਖ-ਵੱਖ ਦੇਸ਼ਾਂ 'ਚ ਘੁੰਮ ਰਹੀ ਹੈ। 
ਦੱਸਣਯੋਗ ਹੈ ਕਿ ਹਾਲ ਹੀ 'ਚ ਗਿੱਪੀ ਗਰੇਵਾਲ ਫਿਲਮ ਦੀ ਟੀਮ ਨਾਲ ਕੈਨੇਡਾ ਦੇ ਬਰੈਂਪਟਨ' ਚ ਸਨ। ਇਥੋਂ ਦੇ ਸਿਲਵਰ ਸਿਟੀ ਥਿਏਟਰ ਦੇ ਬਾਹਰ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ ਦਾ ਵਿਸ਼ਾਲ ਹੋਰਡਿੰਗ ਲੱਗਾ ਹੈ, ਜਿਸ ਨੂੰ ਦੇਖ ਕੇ ਗਿੱਪੀ ਗਰੇਵਾਲ ਤੋਂ ਰਿਹਾ ਨਹੀਂ ਗਿਆ ਤੇ ਉਨ੍ਹਾਂ ਨੇ ਇਕ ਵੀਡੀਓ ਫੈਨਜ਼ ਨਾਲ ਸ਼ੇਅਰ ਕੀਤੀ। 

advertisement


ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਭਾਰਤੀ ਫਿਲਮ ਦਾ ਇੰਨਾ ਵੱਡਾ ਹੋਰਡਿੰਗ ਇਥੇ ਲੱਗਾ ਹੈ। ਗਿੱਪੀ ਨੇ 'ਸੂਬੇਦਾਰ ਜੋਗਿੰਦਰ ਸਿੰਘ' ਪਹਿਲੀ ਭਾਰਤੀ ਫਿਲਮ ਬਣ ਗਈ ਹੈ, ਜਿਸ ਦਾ ਵਿਸ਼ਾਲ ਹੋਰਡਿੰਗ ਇਥੇ ਲੱਗਾ ਹੈ। 
ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਤੇ ਇਸੇ ਦੇ ਚੱਲਦੇ ਗਿੱਪੀ ਨੇ ਆਪਣੇ ਚਾਹੁਣ ਵਾਲਿਆਂ ਦਾ ਫਿਲਮ ਦੀ ਪੂਰੀ ਟੀਮ ਵਲੋਂ ਧੰਨਵਾਦ ਵੀ ਕੀਤਾ।