ੳੁੱਚ ਸਿੱਖਿਅਾ ਮੰਤਰੀ 10ਵੀਂ ਅਤੇ ਸਿੱਖਿਅਾ ਮੰਤਰੀ 12ਵੀਂ ਪਾਸ…

0
420

ਅਾਕਲੈਂਡ (24 ਅਪ੍ਰੈਲ) : ਪੰਜਾਬ ਦੇ ਉੱਚ ਸਿੱਖਿਆ ਮੰਤਰੀ 10ਵੀਂ ਪਾਸ ਹਨ ਜਦਕਿ ਸਕੂਲ ਸਿੱਖਿਆ ਮੰਤਰੀ 12ਵੀਂ ਪਾਸ ਹਨ। ਨਵੇਂ ਕੈਬਨਿਟ ਮੰਤਰੀਆਂ ਲਈ ਪੋਰਟਫੋਲੀਓ ਦੀ ਵੰਡ ਵਿੱਚ ਮਲੇਰਕੋਟਲਾ ਵਿਧਾਇਕ ਰਜ਼ੀਆ ਸੁਲਤਾਨਾ ਨੇ ਉੱਚ ਸਿੱਖਿਆ ਤੇ ਅੰਮ੍ਰਿਤਸਰ (ਕੇਂਦਰੀ) ਵਿਧਾਇਕ ਓਪੀ ਸੋਨੀ ਨੇ ਸਕੂਲ ਸਿੱਖਿਆ ਮੰਤਰੀ ਦਾ ਅਹੁਦਾ ਹਾਸਲ ਕੀਤਾ ਹੈ। 
ਜਿਕਰਯੋਗ ਹੈ ਕਿ ਪੋਰਟਫੋਲੀਓ ਵਿੱਚ ਇਸ ਕਾਰਜਭਾਰ ਨੂੰ ਦੋ ਮੰਤਰੀਆਂ ਵਿਚਕਾਰ ਵੰਡਿਆ ਗਿਆ ਹੈ। ਪੰਜ ਵਾਰ ਵਿਧਾਇਕ ਬਣੇ ਓਪੀ ਸੋਨੀ ਨੂੰ ਕੈਬਨਿਟ ਵਿੱਚ ਸ਼ਾਮਲ ਕਰਦਿਆਂ ਸਕੂਲ ਸਿੱਖਿਆ ਮੰਤਰੀ ਬਣਾਇਆ ਗਿਆ ਹੈ। ਤਿੰਨ ਵਾਰ ਵਿਧਾਇਕ ਰਜ਼ੀਆ ਸੁਲਤਾਨਾ ਪਹਿਲਾਂ ਪੀਡਬਲਿਊਡੀ ਤੇ ਸੋਸ਼ਲ ਸਕਿਉਰਿਟੀ ਵਿਭਾਗ ਸੰਭਾਲ ਰਹੇ ਹਨ।
ਕੈਬਨਿਟ ਮੰਤਰੀਆਂ ਦੀ ਇਸ ਕਾਣੀ ਵੰਡ ਵਿੱਚ “ਮਾਮੂਲੀ” ਵਿਭਾਗਾਂ ਦੇ ਮੰਤਰੀਆਂ ਨੇ ਅਹੁਦਿਆਂ ਦੀ ਵੰਡ ਦੇ ਮਾਪਦੰਡਾਂ ’ਤੇ ਸਵਾਲ ਖੜ੍ਹੇ ਕੀਤੇ ਹਨ |

advertisement


ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਰਟਫੋਲੀਓ ਤੈਅ ਕਰਦੇ ਸਮੇਂ ਸੀਨੀਆਰਟੀ ਤੇ ਤਜਰਬੇ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਓਪੀ ਸੋਨੀ ਦਾ ਰਾਜਨੀਤਕ ਕਰੀਅਰ ਕਾਫ਼ੀ ਲੰਮਾ ਹੈ ਤੇ ਰਜ਼ੀਆ ਨੇ ਇੱਕ ਸਾਲ ਤੋਂ ਵੀ ਵੱਧ ਸਮਾਂ ਰਾਜ ਮੰਤਰੀ ਵਜੋਂ ਕੰਮ ਕੀਤਾ ਹੈ।