ਵੀਰਵਾਰ ਤੋਂ ਨਿਊਜ਼ੀਲੈਂਡ ਦੇ ਇੰਨਾਂ ਇਲਾਕਿਆਂ ‘ਚ ਲਾਗੂ ਹੋਵੇਗਾ ਅਲਰਟ ਲੈਵਲ 3, ਜਾਣੋ ਕੀ ਰਹੇਗਾ ਖੁੱਲ੍ਹਾ ਤੇ ਕੀ ਰਹੇਗਾ ਬੰਦ ?

rules at alert level 3

ਆਕਲੈਂਡ ਅਤੇ ਨੌਰਥਲੈਂਡ ਤੋਂ ਬਾਹਰ ਰਹਿਣ ਵਾਲੇ ਨਿਊਜ਼ੀਲੈਂਡ ਵਾਸੀ ਹੁਣ ਪੰਦਰਵਾੜੇ ਬਾਅਦ ਕੋਵਿਡ -19 ਅਲਰਟ ਲੈਵਲ 4 ਤੋਂ ਬਾਅਦ ਲੈਵਲ 3 ‘ਚ ਮੂਵ ਹੋ ਰਹੇ ਹਨ। ਨੌਰਥਲੈਂਡਰਸ ਵੀਰਵਾਰ ਰਾਤ ਨੂੰ ਲੈਵਲ 4 ਤੋਂ ਹੇਠਾਂ ਲੈਵਲ 3 ਚਲੇ ਜਾਣਗੇ, ਜਦਕਿ ਆਕਲੈਂਡ ਵਿੱਚ 14 ਸਤੰਬਰ ਤੱਕ ਲੌਕਡਾਊਨ ਜਾਰੀ ਰਹੇਗਾ। ਰੈਗਲਾਨ ਰੋਸਟ Tahunanui’s ਦੇ ਸ਼ੇਨ ਐਂਡਰਸਨ ਨੇ ਕਿਹਾ ਕਿ ਲੈਵਲ 3 ਤੱਕ ਹੇਠਾਂ ਆਉਣਾ “ਬਹੁਤ ਵਧੀਆ ਭਾਵਨਾ” ਅਤੇ “ਰਾਹਤ” ਹੈ।

ਉਨ੍ਹਾਂ ਦੇ ਨੇਲਸਨ ਕੈਫੇ ਵਿੱਚ ਕੌਫੀ ਲਈ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਤਹਿਤ ਲੋਕਾਂ ਦੀ ਲਾਈਨ ਸਵੇਰੇ 7 ਵਜੇ ਖੁੱਲ੍ਹਣ ਤੋਂ ਬਾਅਦ ਹੀ ਲੱਗ ਰਹੀ ਸੀ। ਕਾਫੀ ਪੀਣ ਵਾਲੇ ਰੈਗੂਲਰ ਅਤੇ ਸਥਾਨਕ ਲੋਕਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਲੈਵਲ 3 ਦੇ ਲਈ ਸਭ ਤੋਂ ਵੱਧ ਉਡੀਕ ਕਰ ਰਹੇ ਸਨ।

ਅਲਰਟ ਲੈਵਲ 3 ਦੌਰਾਨ ਕੈਫੇ, ਰੈਸਟੋਰੈਂਟ ਅਤੇ ਟੇਕਵੇਅ ਖੁੱਲ੍ਹ ਸਕਦੇ ਹਨ, ਪਰ ਸਿਰਫ ਸੰਪਰਕ ਰਹਿਤ ਪਿਕ-ਅਪ, ਡਿਲਿਵਰੀ ਜਾਂ ਡਰਾਈਵ ਦੁਆਰਾ। ਇਸ ਦੌਰਾਨ ਵੱਧ ਤੋਂ ਵੱਧ 10 ਲੋਕ ਵਿਆਹ, ਅੰਤਿਮ ਸੰਸਕਾਰ ਅਤੇ tangihanga ਵਿੱਚ ਸ਼ਾਮਿਲ ਹੋ ਸਕਦੇ ਹਨ। ਜਦਕਿ ਅਲਰਟ ਲੈਵਲ 3 ਦੇ ਖੇਤਰਾਂ ਦੇ ਵਿੱਚ ਯਾਤਰਾ ਸੀਮਤ ਰਹਿੰਦੀ ਹੈ।

Likes:
0 0
Views:
25
Article Categories:
New Zeland News

Leave a Reply

Your email address will not be published. Required fields are marked *