ਜੇ ਤੁਹਾਡੇ ਕੋਲ ਵੀ ਹੈ Mazda Demio ਜਾਂ Nissan Tiida ਕਾਰ ਤਾਂ ਹੋ ਜਾਓ ਸਾਵਧਾਨ ! ਜਾਣੋ ਕੀ ਹੈ ਪੂਰਾ ਮਾਮਲਾ

tida or demio car owners

ਪੁਲਿਸ ਨੇ ਆਕਲੈਂਡ ਵਾਸੀਆਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਪੁਲਿਸ ਨੇ ਸਭ ਤੋਂ ਜਿਆਦਾ ਚੋਰੀ ਕੀਤੀਆਂ ਜਾਣ ਵਾਲੀਆਂ ਕਾਰਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ, ਅਤੇ ਇਸ ਦੇ ਨਾਲ ਹੀ ਚੋਰੀ ਨੂੰ ਰੋਕਣ ਵਿੱਚ ਸਹਾਇਤਾ ਲਈ ਸੁਰੱਖਿਆ ਉਪਾਵਾਂ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। Tamaki Makaurau ਪੁਲਿਸ ਦੇ ਇੰਸਪੈਕਟਰ ਟ੍ਰੇਵਰ Beggs ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਰ ਮਾਲਕਾਂ, ਖ਼ਾਸਕਰ Mazda Demio ਜਾਂ Nissan Tiida ਕੋਲ ਸੁਰੱਖਿਆ ਦੇ ਉਪਾਅ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੇ ਵਾਹਨਾਂ ਨੂੰ ਅਪਰਾਧੀਆਂ ਦੁਆਰਾ ਚੋਰੀ ਕਰਨ ਤੋਂ ਰੋਕਿਆ ਜਾ ਸਕੇ।

ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ ਸਾਲ ਆਕਲੈਂਡ ਵਿੱਚ 9500 ਗੱਡੀਆਂ ਚੋਰੀ ਹੋਈਆਂ ਹਨ। Beggs ਨੇ ਕਿਹਾ, “ਇਸ ਸਮੇਂ ਦੌਰਾਨ ਸਭ ਤੋਂ ਜ਼ਿਆਦਾ ਚੋਰੀ ਹੋਏ ਵਾਹਨਾਂ ਦੇ ਮਾੱਡਲ Mazda Demio (825) ਅਤੇ Nissan Tiida (777) ਸਨ। ਸਭ ਤੋਂ ਵੱਧ ਚੋਰੀ ਹੋਣ ਵਾਲੀਆਂ ਗੱਡੀਆਂ ਵਿੱਚ Top ਪੰਜ ਵਿੱਚ Mazda Atenza (364), Subaru Legacy (304) ਅਤੇ Subaru Impreza (243) ਸ਼ਾਮਿਲ ਹਨ। ਗੱਡੀਆਂ ਦੇ ਇਹ ਪੰਜ ਮਾਡਲ ਪਿਛਲੇ ਸਾਲ ਆਕਲੈਂਡ ਵਿੱਚ ਚੋਰੀ ਹੋਈਆਂ ਸਾਰੀਆਂ ਗੱਡੀਆਂ ਦਾ 25 ਫੀਸਦੀ ਤੋਂ ਵੱਧ ਬਣੀਆਂ ਹਨ।” Beggs ਨੇ ਦੱਸਿਆ ਕਿ ਇਨ੍ਹਾਂ ਚੋਰੀ ਹੋਈਆਂ ਗੱਡੀਆਂ ਵਿੱਚੋਂ ਲੱਗਭਗ 6,900 ਗੱਡੀਆਂ ਬਰਾਮਦ ਕਰ ਲਾਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਜਨਤਕ ਅਤੇ ਵਪਾਰਕ ਖੇਤਰਾਂ ਜਿਵੇਂ ਕਿ ਸ਼ਾਪਿੰਗ ਸੈਂਟਰ ਕਾਰਪਾਰਕਿੰਗ, ਦੇ ਨਾਲ ਨਾਲ ਘਰਾਂ ਦੇ ਬਾਹਰੋਂ ਵੱਡੀ ਗਿਣਤੀ ਵਿੱਚ ਵਾਹਨ ਚੋਰੀ ਹੋਣ ਦੀਆਂ ਖਬਰਾਂ ਮਿਲੀਆਂ ਸੀ। ਗੱਡੀਆਂ ਦੇ ਕੁੱਝ ਮਾਡਲਾਂ ਨੂੰ ਅਪਰਾਧੀ ਹੋਰਾਂ ਨਾਲੋਂ ਚੋਰੀ ਕਰਨਾ ਸੌਖਾ ਸਮਝਦੇ ਹਨ, ਅਤੇ ਇਹਨਾਂ ਮਾਡਲਾਂ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸੀਂ ਵਾਹਨ ਮਾਲਕਾਂ ਨੂੰ ਹਮੇਸ਼ਾਂ ਉਨ੍ਹਾਂ ਦੇ ਵਾਹਨਾਂ ਨੂੰ ਲਿਜਾਣ ਤੋਂ ਰੋਕਣ ਲਈ ਸਧਾਰਣ ਕਦਮ ਚੁੱਕਣ ਲਈ ਉਤਸ਼ਾਹਿਤ ਕਰਦੇ ਹਾਂ, ਪਰ ਇਨ੍ਹਾਂ ਵਿਸ਼ੇਸ਼ ਮਾਡਲਾਂ ਦੇ ਮਾਲਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਗੱਡੀਆਂ ਨੂੰ ਸਭ ਤੋਂ ਵੱਧ ਵਾਰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।”

Beggs ਨੇ ਇੱਕ ਮਹੱਤਵਪੂਰਨ ਕਦਮਾਂ ਦੀ ਸੂਚੀ ਦਿੱਤੀ ਹੈ ਜਿਨ੍ਹਾਂ ਦੀ ਵਰਤੋਂ ਨਾਲ ਲੋਕ ਆਪਣੀਆਂ ਗੱਡੀਆਂ ਨੂੰ ਨਿਸ਼ਾਨਾ ਬਣਨ ਅਤੇ ਚੋਰੀ ਹੋਣ ਤੋਂ ਰੋਕਣ ਲਈ ਕਰ ਸਕਦੇ ਹਨ:

ਇੱਕ Steering ਲੌਕ ਦੀ ਵਰਤੋਂ ਕਰੋ, ਇਹ ਸਸਤਾ ਅਤੇ ਵਧੀਆ ਮਜਬੂਤ ਹੈ।
Immobiliser ਨੂੰ ਇੰਸਟਾਲ ਕਰੋ।
ਜੇ ਸੰਭਵ ਹੋਵੇ ਤਾਂ ਆਪਣੀ ਕਾਰ ਨੂੰ ਸੜਕ ‘ਤੇ ਖੜ੍ਹੀ ਕਰਨ ਤੋਂ ਪਰਹੇਜ਼ ਕਰੋ ਅਤੇ ਡਰਾਈਵਵੇ ਪਾਰਕ ਅਤੇ ਸੜਕ ਤੋਂ ਦੂਰ ਪਾਰਕ ਕਰੋ।
ਜੇ ਸੜਕ ‘ਤੇ ਪਾਰਕਿੰਗ ਹੈ, ਤਾਂ ਚੰਗੀ ਤਰ੍ਹਾਂ ਪ੍ਰਕਾਸ਼ਤ ਖੇਤਰਾਂ ਜਿਵੇਂ ਕਿ ਸਟਰੀਟ ਲਾਈਟਾਂ ਦੇ ਅਧੀਨ ਪਾਰਕ ਕਰੋ।
ਕਦੇ ਵੀ ਆਪਣੀ ਗੱਡੀ ਵਿਚ ਕੋਈ ਕੀਮਤੀ ਚੀਜ਼ਾਂ ਨਾ ਛੱਡੋ।
ਇੱਕ ਕਾਰ ਅਲਾਰਮ ਵੀ ਲਗਾਇਆ ਜਾਵੇ।

Leave a Reply

Your email address will not be published. Required fields are marked *