ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੁੱਝ ਦਿਨ ਪਹਿਲਾ ਲਗਾਤਾਰ ਹੋ ਰਹੇ ਵਾਧੇ ਕਾਰਨ ਦੇਸ਼ ਭਰ ਵਿੱਚ ਲਾਗੂ ਪਬੰਦੀਆਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਸੀ। ਉੱਥੇ ਹੀ ਨਿਊਜ਼ੀਲੈਂਡ ਦੀਆਂ ਸਰਹੱਦਾਂ ਵੀ ਲੰਮੇ ਸਮੇ ਤੋਂ ਬੰਦ ਪਾਈਆ ਹਨ। ਇਸ ਵਿਚਕਾਰ ਹੁਣ ਮਾਹਿਰਾਂ ਨੇ ਬੰਦ ਪਾਈਆਂ ਸਰਹੱਦਾਂ ਨੂੰ ਖੋਲ੍ਹਣ ਸਬੰਧੀ ਕੁੱਝ ਸੁਝਾਅ ਦਿੱਤੇ ਹਨ। ਦਰਅਸਲ ਇੱਕ ਮਾਡਲ ਵਿੱਚ ਦਰਸਾਇਆ ਗਿਆ ਹੈ ਕਿ ਇਸ ਸਮੇ 70 ਪ੍ਰਤੀਸ਼ਤ ਨਿਊਜ਼ੀਲੈਂਡ ਵਾਸੀਆਂ ਨੂੰ ਟੀਕਾ ਲਗਾਇਆ ਗਿਆ ਹੈ, ਜਦਕਿ ਕਿਸੇ ਵੀ ਸਮੇਂ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਲੱਗਭਗ 3500 ਦੇ ਕਰੀਬ ਹੋਵੇਗੀ ਅਤੇ ਦੋ ਸਾਲਾਂ ਦੀ ਮਿਆਦ ਵਿੱਚ, ਲੱਗਭਗ 1700 ਲੋਕ ਕੋਵਿਡ -19 ਕਾਰਨ ਆਪਣੀ ਜਾਨ ਗਵਾਉਣਗੇ। ਇਹ ਅਨੁਮਾਨ ਸਰਹੱਦਾਂ ਦੇ ਖੁੱਲ੍ਹੇ ਹੋਣ ਅਤੇ ਜਨਤਕ ਸਿਹਤ ‘ਤੇ ਕੋਈ ਪਾਬੰਦੀਆਂ ਨਹੀਂ ਲਗਾਉਣ ‘ਤੇ ਅਧਾਰਿਤ ਸੀ।
researcher, (ਮਹਾਂਮਾਰੀ ਵਿਗਿਆਨੀ ਪ੍ਰੋਫੈਸਰ ) epidemiologist Professor Colin Simpson ਨੇ ਕਿਹਾ ਕਿ ਮਾਡਲ ਵਧੇਰੇ ਛੂਤਕਾਰੀ ਡੈਲਟਾ ਰੂਪ ‘ਤੇ ਅਤੇ ਇੱਕ ਦਿਨ ਵਿੱਚ 10 ਆਯਾਤ ਕੀਤੇ ਕੇਸਾਂ ਅਧਾਰਿਤ ਹੈ। ਇਸ ਕਾਰਜ ਦੀ ਅਗਵਾਈ ਵਿਕਟੋਰੀਆ ਯੂਨੀਵਰਸਿਟੀ ਆਫ਼ ਵੈਲਿੰਗਟਨ ਅਤੇ ਈਐਸਆਰ ਦੇ ਵਿਗਿਆਨੀਆਂ ਨੇ ਕੀਤੀ ਹੈ। ਇਹ ਹਾਲ ਹੀ ਵਿੱਚ ਪੱਛਮੀ ਪ੍ਰਸ਼ਾਂਤ ਖੇਤਰ ਲਈ ਲੈਂਸੇਟ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਤ ਹੋਇਆ ਸੀ। 70 ਫੀਸਦੀ ਟੀਕੇ ਦੀ ਕਵਰੇਜ ਦੇ ਨਾਲ ਇਹ ਪਾਇਆ ਗਿਆ ਕਿ ਕਮਿਊਨਿਟੀ ਵਿੱਚ ਦੋ ਸਾਲਾਂ ਵਿੱਚ ਲੱਗਭਗ 1.5 ਮਿਲੀਅਨ ਕੇਸ ਹੋਣਗੇ। ਪ੍ਰੋਫੈਸਰ Simpson ਨੇ ਕਿਹਾ, “ਇਹ ਬਿਲਕੁਲ ਸਪੱਸ਼ਟ ਹੈ ਕਿ ਸਾਨੂੰ ਚੰਗੇ ਉਭਾਰ ਦੀ ਜ਼ਰੂਰਤ ਹੈ।”
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖਤਮ ਹੋਣ ਵਾਲਾ ਨਹੀਂ ਹੈ, ਸਾਨੂੰ ਇਸ ਦੇ ਨਾਲ ਹੀ ਜਿਓਣਾ ਸਿੱਖਣਾ ਪਏਗਾ। ਪਰ ਜੇਕਰ ਸਰਕਾਰ ਦੀਆ ਨੀਤੀਆਂ ਬਾਰੇ ਦੇਖਿਆ ਜਾਵੇ ਤਾਂ ਉਹ ਅਜੇ ਵੀ ਵਾਇਰਸ ਪ੍ਰਤੀ ਐਲੀਮੀਨੈਸ਼ਨ ਯੋਜਨਾ ਅਪਣਾ ਰਹੀ ਹੈ, ਭਾਵ ਵਾਇਰਸ ਨੂੰ ਨਿਊਜੀਲੈਂਡ ਵਿੱਚ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ। ਪਰ ਖੋਜ ਵਿੱਚ ਪਾਇਆ ਗਿਆ ਹੈ ਕਿ ਜੇਕਰ ਨਿਊਜੀਲੈਂਡ ਸਰਹੱਦਾਂ ਨੂੰ ਖੋਲ੍ਹਦਾ ਹੈ ਅਤੇ ਕੋਈ ਵੀ ਪਬੰਧੀ ਲਾਗੂ ਨਹੀਂ ਰਹਿੰਦੀ ਤਾਂ ਹਰ ਦਿਨ 10 ਕੋਰੋਨਾ ਕੇਸਾਂ ਸਾਹਮਣੇ ਆਉਣਗੇ। ਉੱਥੇ ਹੀ ਜੇਕਰ 90 ਫੀਸਦੀ ਲੋਕਾਂ ਨੂੰ ਵੈਕਸੀਨ ਲੱਗ ਜਾਵੇਗੀ ਤਾਂ 2 ਸਾਲਾਂ ਦੌਰਾਨ ਤਕਰੀਬਨ 80,000 ਮਾਮਲੇ ਰਿਕਾਰਡ ਕੀਤੇ ਜਾਣਗੇ। ਜਦਕਿ ਮੌਤਾਂ ਦੀ ਗਿਣਤੀ ਵੀ ਸੀਮਤ ਹੋਵੇਗੀ। ਪਰ ਇਸਦੇ ਉਲਟ 70 ਫੀਸਦੀ ਟੀਕੇ ਦੀ ਕਵਰੇਜ ਦੇ ਨਾਲ 1.5 ਮਿਲੀਅਨ ਮਾਮਲੇ ਸਾਹਮਣੇ ਆਉਣਗੇ ‘ਤੇ ਵੱਡੀ ਗਿਣਤੀ ਵਿੱਚ ਲੋਕ ਆਪਣੀ ਜਾਨ ਗਵਾਉਣਗੇ।