ਡੁਨੇਡਿਨ ਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਦੇ ਕਤਲ ਦੇ ਦੋਸ਼ੀ ਵਿਅਕਤੀ ਨੇ ਆਪਣਾ ਦੋਸ਼ ਕਬੂਲ ਨਹੀਂ ਕੀਤਾ ਹੈ। 27 ਸਾਲਾ ਪੰਜਾਬੀ ਨੌਜਵਾਨ ਦੀ ਲਾਸ਼ ਪਿਛਲੇ ਮਹੀਨੇ ਦੇ ਅਖੀਰ ਵਿਚ ਉਸ ਦੇ ਹੀ ਘਰ ਅੱਗੇ ਖੂਨ ਨਾਲ ਲੱਥਪੱਥ ਮਿਲੀ ਸੀ। ਗੁਰਜੀਤ ਦੀ ਮੌਤ ਨੂੰ ਸ਼ੁਰੂ ਵਿੱਚ ਅਣਪਛਾਤੀ ਮੰਨਿਆ ਗਿਆ ਸੀ, ਪਰ ਫੋਰੈਂਸਿਕ ਸਬੂਤਾਂ ਤੋਂ ਸੰਕੇਤ ਮਿਲਦਾ ਹੈ ਕਿ ਉਸ ਦੀ ਮੌਤ ਇੱਕ ਤੇਜ਼ਧਾਰ ਹਥਿਆਰ ਨਾਲ ਕੀਤੇ ਕਈ ਵਾਰਾਂ ਦੇ ਜ਼ਖ਼ਮਾਂ ਕਾਰਨ ਹੋਈ ਸੀ। 33 ਸਾਲਾ ਤਕਨੀਸ਼ੀਅਨ ਮੰਗਲਵਾਰ ਸਵੇਰੇ ਆਡੀਓ-ਵਿਜ਼ੂਅਲ ਲਿੰਕ ਰਾਹੀਂ ਡੁਨੇਡਿਨ ਹਾਈ ਕੋਰਟ ਵਿਚ ਪੇਸ਼ ਹੋਇਆ, ਜਿਸ ਨੂੰ ਕਤਲ ਦੇ ਇਕ ਦੋਸ਼ ਦਾ ਸਾਹਮਣਾ ਕਰਨਾ ਪਿਆ। ਦੋਸ਼ੀ ਨੂੰ 30 ਅਪ੍ਰੈਲ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਹੋ ਸਕਦੀ ਹੈ।
