ਅੱਜ ਦੁਪਹਿਰ ਬਲੇਨਹਾਈਮ ਦੇ ਨੇੜੇ ਇੱਕ ਏਅਰਫੀਲਡ ‘ਤੇ ਇੱਕ Gyrocopter ਦੇ ਕਰੈਸ਼ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਦੁਪਹਿਰ ਕਰੀਬ 1.20 ਵਜੇ ਓਮਾਕਾ ਏਅਰੋਡਰੋਮ ‘ਤੇ ਵਾਪਰਿਆ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਦੇ ਇਕਲੌਤੇ ਸਵਾਰ ਦੀ ਦੁਖਦਾਈ ਮੌਤ ਹੋ ਗਈ ਹੈ। ਸਿਵਲ ਏਵੀਏਸ਼ਨ ਅਥਾਰਟੀ ਨੂੰ ਵੀ ਪੁਲਿਸ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ।
