ਵੀਰਵਾਰ ਸਵੇਰੇ ਵਾਈਕਾਟੋ ਵਿੱਚ ਇੱਕ ਟਰੱਕ ਅਤੇ ਵੈਨ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਵਾਹਨ ਵਿੱਚ ਫਸ ਗਿਆ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 7.15 ਵਜੇ ਦੇ ਕਰੀਬ Matamata ਵਿੱਚ ਟੌਰੰਗਾ ਰੋਡ ‘ਤੇ ਹੋਏ ਹਾਦਸੇ ਬਾਰੇ ਸੁਚੇਤ ਕੀਤਾ ਗਿਆ ਸੀ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਦੋ ਅਮਲੇ ਮੌਕੇ ‘ਤੇ ਮੌਜੂਦ ਹਨ ਅਤੇ ਵਿਅਕਤੀ ਨੂੰ ਵਾਹਨ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਪੁਲਿਸ ਅਤੇ ਐਂਬੂਲੈਂਸ ਸਟਾਫ ਵੀ ਘਟਨਾ ਸਥਾਨ ‘ਤੇ ਮੌਜੂਦ ਹੈ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਘੱਟੋ -ਘੱਟ ਇੱਕ ਵਾਹਨ ਲਈ towing ਦੀ ਮੰਗ ਕੀਤੀ ਗਈ ਹੈ ਅਤੇ ਇਹ ਹਾਦਸਾ ਤੇਪੋਈ ਰੋਡ ਅਤੇ ਸਟਾਪਫੋਰਡ ਰੋਡ ਦੇ ਵਿਚਕਾਰ ਹੋਇਆ ਹੈ। ਸੇਂਟ ਜੌਨ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਦੋ ਐਂਬੂਲੈਂਸ ਯੂਨਿਟ ਮੌਜੂਦ ਸਨ ਜਿੱਥੇ ਇੱਕ ਵਿਅਕਤੀ ਦਾ ਇਲਾਜ ਕੀਤਾ ਗਿਆ ਅਤੇ ਫਿਰ ਗੰਭੀਰ ਹਾਲਤ ਵਿੱਚ ਵਾਇਕਾਟੋ ਹਸਪਤਾਲ ਲਿਜਾਇਆ ਗਿਆ।